Homeਪੰਜਾਬਪੌਂਗ ਡੈਮ ਤੋਂ ਛੱਡਿਆ ਜਾਵੇਗਾ 50,000 ਕਿਉਸਿਕ ਪਾਣੀ, ਜ਼ਿਲਿ੍ਹਆਂ ਨੂੰ ਸਾਵਧਾਨ ਰਹਿਣ...

ਪੌਂਗ ਡੈਮ ਤੋਂ ਛੱਡਿਆ ਜਾਵੇਗਾ 50,000 ਕਿਉਸਿਕ ਪਾਣੀ, ਜ਼ਿਲਿ੍ਹਆਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ

ਹਾਜੀਪੁਰ, 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ):  ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ, ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਵੱਧ ਸੰਭਾਵਿਤ ਡਿਸਚਾਰਜ ਅਤੇ ਸਪਿਲਵੇਅ ਗੇਟਾਂ ਤੋਂ ਲਗਭਗ 32,000 ਕਿਊਸਿਕ ਪਾਣੀ, ਟਰਬਾਈਨਾਂ ਸਮੇਤ ਕੁੱਲ 50,000 ਕਿਊਸਿਕ ਪਾਣੀ ਅੱਜ ਛੱਡਿਆ ਜਾਵੇਗਾ। ਇਸ ਸਬੰਧ ਵਿੱਚ, ਡਿਪਟੀ ਕਮਿਸ਼ਨਰ, ਕਾਂਗੜਾ (ਧਰਮਸ਼ਾਲਾ), ਸਬ-ਡਿਵੀਜ਼ਨਲ ਅਫਸਰ ਫਤਿਹਪੁਰ, ਸਬ-ਡਿਵੀਜ਼ਨਲ ਅਫਸਰ (ਸਿਵਲ), ਇੰਦੌਰਾ, ਸਬ-ਡਿਵੀਜ਼ਨਲ ਅਫ਼ਸਰ (ਸਿਵਲ), ਡੇਹਰਾ, ਮੈਂਬਰ, ਸਿੰਚਾਈ, ਬੀ.ਬੀ.ਐਮ.ਬੀ., ਚੰਡੀਗੜ੍ਹ, ਸਕੱਤਰ, ਬੀ.ਬੀ.ਐਮ.ਬੀ., ਚੰਡੀਗੜ੍ਹ, ਮੁੱਖ ਇੰਜੀਨੀਅਰ, ਬਿਆਸ ਡੈਮ, ਬੀ.ਬੀ.ਐਮ.ਬੀ., ਤਲਵਾੜਾ ਅਤੇ ਡਾਇਰੈਕਟਰ, ਜਲ ਨਿਯਮਨ, ਬੀ.ਬੀ.ਐਮ.ਬੀ. ਨੰਗਲ ਨੂੰ ਸੂਚਿਤ ਕੀਤਾ ਗਿਆ ਹੈ।

ਇਸ ਦੇ ਮੱਦੇਨਜ਼ਰ, ਹਿਮਾਚਲ ਪ੍ਰਦੇਸ਼ ਦੇ ਸਬੰਧਤ ਸਿਵਲ, ਸਿੰਚਾਈ, ਡਰੇਨੇਜ ਅਤੇ ਹੜ੍ਹ ਕੰਟਰੋਲ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਉਹ ਹਰ ਪੱਖੋਂ ਸਾਵਧਾਨ ਰਹਿਣ ਅਤੇ ਆਪਣੇ ਪੁਖਤਾ ਪ੍ਰਬੰਧਾਂ ਦੀ ਜਾਂਚ ਕਰ ਲੈਣ।

RELATED ARTICLES
- Advertisment -
Google search engine
Google search engine
Google search engine

Most Popular

Recent Comments