Homeਪਟਿਆਲਾ ਅਪਡੇਟਬੰਗਾਲੀ ਸਭਾ ਵੱਲੋਂ ਕਰਵਾਈ ਦੁਰਗਾ ਅਸ਼ਟਮੀ ਪੂਜਾ ਵਿੱਚ ਮੇਅਰ ਕੁੰਦਨ ਗੋਗੀਆ ਨੇ...

ਬੰਗਾਲੀ ਸਭਾ ਵੱਲੋਂ ਕਰਵਾਈ ਦੁਰਗਾ ਅਸ਼ਟਮੀ ਪੂਜਾ ਵਿੱਚ ਮੇਅਰ ਕੁੰਦਨ ਗੋਗੀਆ ਨੇ ਕੀਤੀ ਸ਼ਿਰਕਤ

ਪਟਿਆਲਾ, 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ) :  ਪਟਿਆਲਾ ਸ਼ਹਿਰ ਦੇ ਮਾਲਵਾ ਕਲੋਨੀ ਵਿਖੇ ਬੰਗਾਲੀ ਸਭਾ ਵੱਲੋਂ ਸ਼ਾਨਦਾਰ ਢੰਗ ਨਾਲ ਦੁਰਗਾ ਅਸ਼ਟਮੀ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਪਟਿਆਲਾ ਨਗਰ ਨਿਗਮ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਬੰਗਾਲੀ ਸਭਾ ਦੇ ਮੈਂਬਰਾਂ ਅਤੇ ਮਹਿਲਾ ਮੰਡਲ ਨੇ ਮਾਤਾ ਦੁਰਗਾ ਦੀ ਵਿਧੀ-ਵਿਧਾਨ ਨਾਲ ਅਰਾਧਨਾ ਕੀਤੀ। ਧੂਨ, ਭਜਨਾਂ ਅਤੇ ਸੰਸਕ੍ਰਿਤ ਮੰਤਰਾਂ ਨਾਲ ਪੂਰੇ ਮਾਹੌਲ ਵਿੱਚ ਭਗਤੀਮਈ ਰੰਗ ਛਾ ਗਿਆ। ਮੇਅਰ ਗੋਗੀਆ ਨੇ ਇਸ ਮੌਕੇ ਸਭਾ ਵੱਲੋਂ ਕੀਤੀ ਜਾ ਰਹੀ ਧਾਰਮਿਕ ਸੇਵਾ ਦੀ ਪ੍ਰਸ਼ੰਸਾ ਕੀਤੀ।

ਮੇਅਰ ਕੁੰਦਨ ਗੋਗੀਆ ਨੇ ਕਿਹਾ, “ਬੰਗਾਲੀ ਸਭਾ ਵਰਗੀਆਂ ਸੰਸਥਾਵਾਂ ਵੱਲੋਂ ਮਨਾਏ ਜਾਂਦੇ ਤਿਉਹਾਰ ਪਟਿਆਲਾ ਦੀ ਗੰਗਾ-ਜਮੁਨੀ ਸੱਭਿਆਚਾਰਕ ਰੀਤ ਦੀ ਮਿਸਾਲ ਹਨ। ਦੁਰਗਾ ਅਸ਼ਟਮੀ ਸਿਰਫ਼ ਇੱਕ ਧਾਰਮਿਕ ਤਿਉਹਾਰ ਨਹੀਂ, ਬਲਕਿ ਭਾਈਚਾਰੇ ਅਤੇ ਸਮਾਜਿਕ ਸਾਂਝ ਦਾ ਪ੍ਰਤੀਕ ਹੈ। ਸ਼ਹਿਰ ਦੇ ਵਾਸੀ ਇਨ੍ਹਾਂ ਸਮਾਗਮਾਂ ਰਾਹੀਂ ਆਪਸੀ ਪਿਆਰ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਕਰਦੇ ਹਨ। ਮੇਅਰ ਨੇ ਮਾਲਵਾ ਕਲੋਨੀ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਥਾਨਕ ਲੋੜਾਂ ਤੇ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਫੋਟੋ – ਦੁਰਗਾ ਅਸ਼ਟਮੀ ਪੂਜਾ ਸਮਾਗਮ ਵਿੱਚ ਹਾਜਰੀ ਲਗਵਾਉਂਦੇ ਹੋਏ ਮੇਅਰ ਕੁੰਦਨ ਗੋਗੀਆ।

RELATED ARTICLES
- Advertisment -
Google search engine
Google search engine
Google search engine

Most Popular

Recent Comments