Home ਸੰਸਾਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਤੇ ਹਮਲੇ ਦੇ ਮਾਮਲੇ ’ਚ ਮੁਜ਼ਰਿਮ...

ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ਤੇ ਹਮਲੇ ਦੇ ਮਾਮਲੇ ’ਚ ਮੁਜ਼ਰਿਮ ਨੂੰ ਮਿਲੀ ਸਜ਼ਾ

0

ਵੈਨਕੁਵਰ 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬੀ ਗਾਇਕ ਏ.ਪੀ ਢਿੱਲੋਂ ਦੇ ਵੈਨਕੁਵਰ ਸਥਿਤ ਘਰ ’ਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਵਲੋਂ ਅੱਜ 6 ਸਾਲ ਦੀ ਸਜ਼ਾ ਸੁਣਾਈ ਗਈ। ਧਿਆਨ ਰਹੇ ਕਿ 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਵਿਚ ਢਿੱਲੋਂ ਦੇ ਵੈਨਕੁਵਰ ਸਥਿਤ ਘਰ ’ਤੇ ਗੋਲੀਬਾਰੀ ਕੀਤੀ ਸੀ ਅਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿਤੀ ਸੀ। ਨਵੰਬਰ 2024 ਵਿਚ ਅਭਿਜੀਤ ਕਿੰਗਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਇਹ ਵੀ ਦੱਸਿਆ ਕਿ ਅਭਿਜੀਤ ਨੇ ਇਸ ਘਟਨਾ ਨੂੰ ਅੰਜਾਮ ਲਾਰੇਂਸ ਗੈਂਗ ਦੇ ਨਿਰਦੇਸ਼ਾਂ ’ਤੇ ਹੀ ਦਿੱਤਾ ਸੀ।

Exit mobile version