Homeਪਟਿਆਲਾ ਅਪਡੇਟਯੰਗ ਪ੍ਰੋਗ੍ਰੈਸਿਵ ਸਿੱਖ ਫੋਰਮ, ਪਟਿਆਲਾ ਵਲੋਂ ਮਾਤਾ ਖੀਵੀ ਬਿਰਧ ਆਸ਼ਰਮ ਵਿਖੇ ‘ਵਰਲਡ...

ਯੰਗ ਪ੍ਰੋਗ੍ਰੈਸਿਵ ਸਿੱਖ ਫੋਰਮ, ਪਟਿਆਲਾ ਵਲੋਂ ਮਾਤਾ ਖੀਵੀ ਬਿਰਧ ਆਸ਼ਰਮ ਵਿਖੇ ‘ਵਰਲਡ ਐਲਡਰਲੀ ਡੇਅ’ ਪ੍ਰੋਗਰਾਮ ਆਯੋਜਿਤ

ਪਟਿਆਲਾ 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਕੱਲ 1 ਅਕਤੂਬਰ ਨੂੰ ਯੰਗ ਪ੍ਰੋਗ੍ਰੈਸਿਵ ਸਿੱਖ ਫੋਰਮ, ਪਟਿਆਲਾ ਵਲੋਂ ਮਾਤਾ ਖੀਵੀ ਬਿਰਧ ਆਸ਼ਰਮ ਵਿਖੇ ‘ਵਰਲਡ ਐਲਡਰਲੀ ਡੇਅ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਉਹਨਾਂ ਬੇਸਹਾਰਾ ਤੇ ਲਾਚਾਰ ਬਜ਼ੁਰਗਾਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਜਾਂ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਬੋਝ ਸਮਝ ਕੇ ਇੱਥੇ ਛੱਡ ਜਾਂਦੇ ਹਨ, ਨੂੰ ਸਮਰਪਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਬੀ.ਐਚ. ਗਰੁੱਪ ਵੱਲੋਂ ਕੀਤਾ ਗਿਆ।

ਪ੍ਰੋਗਰਾਮ ਦੀਆਂ ਕੁਝ ਝਲਕੀਆਂ

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਜਗਦੀਪ ਸਿੰਘ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਗੈਸਟ ਆਫ ਆਨਰ ਸੰਤ ਬਲਜੀਤ ਸਿੰਘ ਦਾਦੂਵਾਲ, ਅਤੇ ਵਿਸ਼ੇਸ਼ ਮਹਿਮਾਨ ਸ. ਐਮ.ਐਸ. ਛੀਨਾ (ਰਿਟਾ. ADGP) ਸਨ। ਪ੍ਰਧਾਨ, ਯੰਗ ਪ੍ਰੋਗੈਸਿਵ ਸਿੱਖ ਫੋਰਮ, OSD ਹਰਿਆਣਾ ਸਰਕਾਰ,  ਡਾ. ਪ੍ਰਭਲੀਨ ਸਿੰਘ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ YPSF ਦੁਆਰਾ Adopt ਕੀਤੇ ਸਿੱਖ ਬੱਚਿਆਂ ਦੁਆਰਾ ਗਾਏ ਸ਼ਬਦ ਤੋਂ ਹੋਈ।

ਮੱੁਖ ਮਹਿਮਾਨ, ਗੈਸਟ ਆਫ ਆਨਰ ਤੇ ਵਿਸ਼ੇਸ਼ ਮਹਿਮਾਨ ਨੇ ਬਿਰਧ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ, ਅਤੇ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਬੱਚਿਆਂ ਵੱਲੋਂ ਤ੍ਰਿਸਕਾਰੇ ਬਜ਼ੁਰਗਾਂ ਪ੍ਰਤੀ ਆਪਣੇ—ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਪ੍ਰਭਲੀਨ ਨੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਥੋਂ ਦੇ 13 ਬਜ਼ੁਰਗਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਚੈੱਕ ਭੇਟ ਕੀਤੇ ਗਏ।

ਇਸ ਤੋਂ ਇਲਾਵਾ ਪਟਿਆਲਾ ਦੀਆਂ ਸਿੱਖਿਆ, ਸੋਸ਼ਲ ਵਰਕਰ, ਸੇਵਾ, ਅਤੇ ਹੋਰ ਖੇਤਰਾਂ ਵਿਚ ਕਾਰਜ ਕਰ ਰਹੀਆਂ ਮਹਾਨ ਸ਼ਖਸੀਅਤਾਂ ਨੂੰ ਲਾਈਫਟਾਈਮ ਅਚੀਵਮੈਂਟ ਵਜੋਂ ਸਨਮਾਨ ਕੀਤਾ ਗਿਆ। ਇਨ੍ਹਾਂ ਵਿੱਚ ਡਾ. ਮਨਮੋਹਨ ਸਿੰਘ (ਮੈਡੀਕਲ ਕਾਰਡੀਓਲੋਜ਼ੀ), ਡਾ. ਸਤਵੰਤ ਸਿੰਘ ਮੋਹੀ (ਸਾਬਕਾ MLA), ਸ਼੍ਰੀ ਯੋਗੇਂਦਰ ਮੋਹਨ (ਜ਼ਰਨੇਲੀਜ਼ਮ), ਭਾਈ ਜੋਗਿੰਦਰ ਸਿੰਘ (ਸਮਾਜ ਸੇਵਕ), ਸ. ਇੰਦਰਮੋਹਨ ਬਜ਼ਾਜ (ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ), ਮਿਸਿਜ਼ ਇੰਦਰਜੀਤ ਕੌਰ (ਅਡੀਟਰ ਪੰਜਾਬੀ ਯੂਨੀਵਰਸਿਟੀ), ਮਿਸਿਜ਼ ਰਣਜੀਤ ਕੌਰ ਕੋਹਲੀ, ਸ. ਜੋਗਿੰਦਰ ਸਿੰਘ ਤੁੱਲੀ (ਰਿਟਾ. SDO, PWD (B&R),), ਸ. ਅਮਰਜੀਤ ਸਿੰਘ (ਡੇਅਰੀ ਫਾਰਮਿੰਗ), ਸ. ਕਿਰਪਾਲ ਸਿੰਘ (ਹਰਪ੍ਰੀਤ ਸਿੰਘ ਦੇ ਪਿਤਾ ਜੀ), ਸ਼੍ਰੀ ਹਰੀ ਚੰਦ ਬਾਂਸਲ (ਰਿਟਾ. ਚੇਅਰਮੈਨ ਪੋਲੀਊਸ਼ਨ ਕੰਟਰੋਲ ਬੋਰਡ), ਸ਼੍ਰੀ ਜਗਮੋਹਨ ਸਿੰਘ ਕਥੂਰੀਆ (ਰਾਗੀ), ਪ੍ਰੋ. ਹਿੰਮਤ ਸਿੰਘ, ਡਾ. ਰਵਿੰਦਰਪਾਲ ਕੌਰ ਸੰਧੂ (ਡੀਨ, ਪੰਜਾਬੀ ਯੂਨੀਵਰਸਿਟੀ), ਡਾ. ਐਸ.ਪੀ. ਸਿੰਘ (ਪ੍ਰੋਫੈਸਰ), ਡਾ. ਮਨਜੀਤ ਜੋਹਲ (ਪ੍ਰੋਫੈ. ਅਤੇ ਡੀਨ), ਸ. ਗੁਰਬਖਸ਼ ਸਿੰਘ, ਸ. ਰਵਿੰਦਰ ਸਿੰਘ ਆਦਿ ਸਨ।  ਇਸ ਤੋਂ ਇਲਾਵਾ ਸਡਾਣਾ ਬ੍ਰਦਰਜ਼, ਰੋਮਾਡਾ ਗਰੁੱਪ ਜ਼ੀਰਕਪੁਰ ਨੇ ਇਸ ਪ੍ਰੋਗਰਾਮ ਦੇ ਸਹਿਯੋਗ ਵਿਚ ਆਪਣਾ ਯੋਗਦਾਨ ਦਿੱਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments