Home ਪੰਜਾਬ ਤਿਉਹਾਰਾਂ ਮੌਕੇ ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇ ਖਾਸ ਧਿਆਨ —ਸਿਵਲ ਸਰਜਨ ਡਾ....

ਤਿਉਹਾਰਾਂ ਮੌਕੇ ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇ ਖਾਸ ਧਿਆਨ —ਸਿਵਲ ਸਰਜਨ ਡਾ. ਰਮਨਦੀਪ ਕੌਰ

0

ਲੁਧਿਆਣਾ: 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਤਿਉਹਾਰਾਂ ਦੇ ਮੱਦੇ ਨਜ਼ਰ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਭਲਾਈ ਅਤੇ ਉਹਨਾਂ ਦੀ ਸਿਹਤ ਸੰਭਾਲ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਤਹਿਤ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਅਤੇ ਮੇਲਾਂ-ਸਮਾਰੋਹਾਂ ਵਿੱਚ ਸ਼ਾਮਲ ਹੁੰਦੇ ਹਨ , ਜਿਸ ਕਾਰਨ ਸਿਹਤ ਸਬੰਧੀ ਜੋਖਮ ਵਧ ਜਾਂਦਾ ਹੈ ।

ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਸਲਾਹ ਦਿੱਤੀ ਕਿ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ, ਦੁਸਹਿਰਾ ਮੇਲਿਆਂ ਅਤੇ ਹੋਰ ਜਸ਼ਨਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਤਿਉਹਾਰਾਂ ਦੇ ਮੌਸਮ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਐਡਵਾਇਜਰੀ ਦੀਆਂ ਕੁਝ ਧਿਆਨਦੇਣ ਯੋਗ ਹਨ:

  • ਸਾਫ਼ ਭੋਜਨ ਖਾਓ, ਬਹੁਤ ਜ਼ਿਆਦਾ ਮਿੱਠੇ ਅਤੇ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿਓ।
  • ਪਟਾਕਿਆਂ ਦੀ ਵਰਤੋਂ ਘੱਟ ਕਰੋ ਅਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਉਨ੍ਹਾਂ ਨੂੰ ਸੁਰੱਖਿਅਤ ਦੂਰੀ ਤੋਂ ਹੀ ਚਲਾਓ।
  • ਆਪਣੀਆਂ ਅੱਖਾਂ ਨੂੰ ਤੇਜ਼ ਰੌਸ਼ਨੀ ਅਤੇ ਪਟਾਕਿਆਂ ਤੋਂ ਬਚਾਓ ਅਤੇ ਬੱਚਿਆਂ ਨੂੰ ਤਿੱਖੀਆਂ ਜਾਂ ਖਤਰਨਾਕ ਚੀਜ਼ਾਂ ਨਾਲ ਨਾ ਖੇਡਣ ਦਿਓ।
  • ਬਜ਼ੁਰਗ ਅਤੇ ਬਿਮਾਰ ਲੋਕ, ਖਾਸ ਕਰਕੇ ਦਿਲ, ਸ਼ੂਗਰ, ਜਾਂ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣਾ ਚਾਹੀਦਾ ਹੈ।

ਡਾ. ਰਮਨਦੀਪ ਕੌਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾਉਣ, ਪਰ ਨਾਲ ਹੀ ਆਪਣੀ ਸਿਹਤ ਅਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਣ।

Exit mobile version