Home ਹਰਿਆਣਾ ਪਹਿਲਾਂ ਪਤਨੀ ਦਾ ਗਲਾ ਘੋਟਿਆ, ਫਿਰ ਖੁਦ ਨੂੰ ਲਗਾਈ ਫਾਂਸੀ

ਪਹਿਲਾਂ ਪਤਨੀ ਦਾ ਗਲਾ ਘੋਟਿਆ, ਫਿਰ ਖੁਦ ਨੂੰ ਲਗਾਈ ਫਾਂਸੀ

0

ਹਰਿਆਣਾ 1 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਗੁਰੂਗ੍ਰਾਮ (ਹਰਿਆਣਾ) ਇੱਕ ਰਿਹਾਇਸ਼ੀ ਸੋਸਾਇਟੀ ਦੀ ਇਕ ਸਨਸਨੀਖੇਜ ਖਬਰ ਅਨੁਸਾਰ ਇੱਕ ਸਾਫ਼ਟਵੇਅਰ ਇੰਜੀਨੀਅਰ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਪੁਲਿਸ ਨੇ ਦੱਸਿਆ ਕਿ ਬਾਅਦ ਵਿੱਚ ਪਤੀ ਨੇ ਖੁਦ ਨੂੰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦੇ ਅਨੁਸਾਰ ਪਤੀ ਅਜੈ ਕੁਮਾਰ (30) ਨੇ ਆਪਣੇ ਇੱਕ ਦੋਸਤ ਨੂੰ ਇੱਕ ਵੀਡੀਓ ਵੀ ਭੇਜਿਆ ਸੀ, ਜਿਸ ਵਿੱਚ ਖ਼ੁਦਕੁਸ਼ੀ ਕਰਨ ਦਾ ਕਾਰਨ ਦੱਸਿਆ ਸੀ। ਸੂਚਨਾ ਮਿਲਣ ‘ਤੇ, ਪੁਲਿਸ ਅਪਾਰਟਮੈਂਟ ਪਹੁੰਚੀ ਤਾਂ ਦੋਵੇ ਪਤੀ / ਪਤਨੀ ਮ੍ਰਿਤ ਹਾਲਤ ਵਿਚ ਕਮਰੇ ਵਿਚ ਪਏ ਸਨ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।

ਪੁਲਿਸ ਅਨੁਸਾਰ ਅਜੇ (30) ਅਤੇ ਸਵੀਟੀ ਸ਼ਰਮਾ (28), ਦੋਵੇਂ ਸਾਫ਼ਟਵੇਅਰ ਇੰਜੀਨੀਅਰ ਸਨ ਤੇ ਇਨ੍ਹਾਂ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਗੁਰੂਗ੍ਰਾਮ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਸਨ।

ਪੁਲਿਸ ਅਨੁਸਾਰ, ਅਜੈ ਦੇ ਦੋਸਤ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਦੇ ਦੋਸਤ ਨੇ ਉਸ ਨੂੰ ਐਤਵਾਰ ਦੁਪਹਿਰ 3.15 ਵਜੇ ਇੱਕ ਵੀਡੀਓ ਭੇਜਿਆ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ।

ਪੁਲਿਸ ਨੇ ਅਜੈ ਦੇ ਦੋਸਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਪਤੀ ਪਤਨੀ ਵਿਚ ਝਗੜਾ ਹੋਇਆ ਹੋਵੇਗਾ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਸਵੀਟੀ ਦੀ ਲਾਸ਼ ਜ਼ਮੀਨ ‘ਤੇ ਪਈ ਸੀ ਅਤੇ ਉਸ ਦੇ ਗਲੇ ਵਿੱਚ ਇੱਕ ਸਕਾਰਫ਼ ਲਪੇਟਿਆ ਹੋਇਆ ਸੀ। ਅਤੇ ਅਜੈ ਉਸੇ ਕਮਰੇ ਵਿਚ ਪੱਖੇ ਨਾਲ ਫੰਦਾ ਲੈ ਕੇ ਲਟਕਦਾ ਮਿਲਿਆ। ਪੁਲਿਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਜੈ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਹਾਲਾਂਕਿ, ਪੁਲਿਸ ਦੇ ਅਨੁਸਾਰ, ਦੋਵਾਂ ਘਟਨਾਵਾਂ ਦੇ ਪਿੱਛੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਕੇਸ ਦੀ ਜਾਂਚ ਬਾਰੀਕੀ ਨਾਲ ਕਰ ਰਹੀ ਹੈ।

Exit mobile version