Homeਪਟਿਆਲਾ ਅਪਡੇਟਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਤੇ ਇਮਾਨਦਾਰੀ ਸਦਕੇ ਨਿਗਮ ਤਰੱਕੀ ਦੀ ਰਾਹੇ...

ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਹਨਤ ਤੇ ਇਮਾਨਦਾਰੀ ਸਦਕੇ ਨਿਗਮ ਤਰੱਕੀ ਦੀ ਰਾਹੇ – ਮੇਅਰ ਕੁੰਦਨ ਗੋਗੀਆ

ਨਿਗਮ ਕੋਲ ਪਏ 16 ਕਰੋੜ ਨੇ ਪਿਛਲੇ 20 ਸਾਲ ਦੇ ਰਿਕਾਰਡ ਤੋੜੇ


ਪਟਿਆਲਾ, 30 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਨਗਰ ਨਿਗਮ ਨੇ ਵਿੱਤੀ ਪ੍ਰਬੰਧਕੀ ਦੇ ਖੇਤਰ ਵਿੱਚ ਇਤਿਹਾਸਕ ਉਪਲਬਧੀ ਹਾਸਲ ਕਰਦਿਆਂ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਨਿਗਮ ਦੇ ਖਜ਼ਾਨੇ ਵਿੱਚ 16 ਕਰੋੜ ਰੁਪਏ ਦੀ ਰਕਮ ਇਕੱਠੀ ਹੋਈ ਹੈ, ਜੋ ਕਿ ਨਗਰ ਨਿਗਮ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਵੱਡਾ ਕਦਮ ਹੈ। ਇਹ ਪਹਿਲੀ ਵਾਰ ਹੈ ਕਿ ਪਟਿਆਲਾ ਨਗਰ ਨਿਗਮ ਨੇ ਇੰਨਾ ਵੱਡਾ ਫੰਡ ਇਕੱਠਾ ਕੀਤਾ ਹੈ। ਇਹ ਪ੍ਰਗਟਾਵਾ ਮੇਅਰ ਕੁੰਦਨ ਗੋਗੀਆ ਨੇ  ਮੌਕੇ ਤੇ ਮੌਜੂਦ ਅਧਿਕਾਰੀਆ ਅਤੇ ਕੌਂਸਲਰਾਂ ਨਾਲ ਇਸ ਉਪਲਬਧੀ ਮੌਕੇ ਖੁਸ਼ੀ ਜਾਹਿਰ ਕਰਦੇ ਹੋਏ ਕੀਤਾ। ਇਸ ਮੌਕੇ ਐਮਸੀ ਸ਼ਿਵਰਾਜ ਵਿਰਕ, ਐਮਸੀ ਹਰਮਨ ਸੰਧੂ, ਲਵੀਸ਼ ਚੁੱਘ ਪੀ ਏ, ਰਜਿੰਦਰ ਮੋਹਨ ਮੇਅਰ ਸੈਕਟਰੀ, ਲੱਕੀ ਲਹਿਲ, ਰਣਬੀਰ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਮੇਅਰ ਨੇ ਦੱਸਿਆ ਕਿ ਸਮੇਂ ਸਿਰ ਟੈਕਸਾਂ ਦੀ ਵਸੂਲੀ, ਖਰਚੇ ‘ਤੇ ਕੰਟਰੋਲ ਅਤੇ ਪਾਰਦਰਸ਼ੀ ਪ੍ਰਬੰਧਕੀ ਕਰਕੇ ਹੀ ਇਹ ਸੰਭਵ ਹੋ ਸਕਿਆ ਹੈ। ਇਸ ਸਫਲਤਾ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਮਿਹਨਤ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਖਾਸ ਗੱਲ ਇਹ ਹੈ ਕਿ ਨਗਰ ਨਿਗਮ ਹੁਣ ਆਪਣੇ ਕਰਮਚਾਰੀਆਂ ਨੂੰ ਪਹਿਲੀ ਤਾਰੀਖ ਨੂੰ ਹੀ ਤਨਖਾਹ ਦੇਣ ਵਿੱਚ ਸਮਰੱਥ ਹੋ ਗਿਆ ਹੈ। ਇਸ ਕਾਰਨ ਨਗਰ ਨਿਗਮ ਦੇ ਹੋਰ ਮਹਿਕਮਿਆਂ ਅਤੇ ਸ਼ਹਿਰ ਦੇ ਪ੍ਰਸ਼ਾਸਨਿਕ ਸਰਕਲਾਂ ਵਿੱਚ ਵੀ ਇਸਦੀ ਚਰਚਾ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਮ ਨੇ ਆਪਣੀ ਕਾਰਗੁਜ਼ਾਰੀ ਨੂੰ ਸੁਧਾਰ ਕੇ ਲੋਕਾਂ ਦਾ ਭਰੋਸਾ ਜਿੱਤਿਆ ਹੈ, ਜਿਸ ਨਾਲ ਰੋਜ਼ਾਨਾ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਲੋਕਾਂ ਦੇ ਪੈਸੇ ਦੀ ਹਰ ਕਦਮ ‘ਤੇ ਸਾਵਧਾਨੀ ਨਾਲ ਵਰਤੋਂ ਕਰਦਾ ਹੈ ਅਤੇ ਵਿਕਾਸ ਕਾਰਜਾਂ ਲਈ ਨਵੇਂ ਪ੍ਰੋਜੈਕਟ ਵੀ ਤੇਜ਼ੀ ਨਾਲ ਲਾਏ ਜਾ ਰਹੇ ਹਨ। ਉਹਨਾਂ ਨੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿੱਘੀ ਸੇਵਾ ਤੇ ਸਮਰਪਣ ਕਾਰਨ ਹੀ ਅੱਜ ਨਿਗਮ ਇਸ ਮੋਕਾਮ ‘ਤੇ ਪਹੁੰਚਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments