ਜ਼ਰੂਰਤਮੰਦਾਂ ਦੀ ਸੇਵਾ ਸਰਵਉੱਤਮ ਦਾਨ — ਖੱਟੜ
ਕਰਨਾਲ, 30 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਕੇਂਦਰੀ ਊਰਜਾ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਬੀਤੇ ਦਿਨੀ ਲੋੜਵੰਦਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਕਰਨਾਲ ਵਿਖੇ ਪਹੁੰਚੇ।
ਇਹ ਪ੍ਰੋਗਰਾਮ ਜੇਸੀਆਈ ਕਰਨਾਲ ਗੋਲਡ ਦੁਆਰਾ ਕਰਨਾਲ ਦੇ ਸੈਕਟਰ 8 ਸਥਿਤ ਅਗਰਵਾਲ ਭਵਨ ਵਿੱਚ ਆਯੋਜਿਤ ਵਿਚ ਆਯੋਜਿਤ ਕੀਤਾ ਗਿਆ। ਜਿੱਥੇ ਉਹਨਾਂ ਨੇ ਸਮੂਹਿਕ ਵਿਆਹ ਸਮਾਰੋਹ ਵਿੱਚ 10 ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਨੇ ਹਰੇਕ ਜੋੜੇ ਨੂੰ 1100 ਰੁਪਏ ਦਾ ਤੋਹਫ਼ਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਨੇ ਇਸ ਸਮਾਗਮ ਲਈ ਜੇਸੀਆਈ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿਤੀਆਂ।
ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਦੂਜਿਆਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੇ ਲਈ ਕੁਝ ਕਰਦਾ ਹੈ, ਪਰ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਜੋੜਿਆਂ ਨੂੰ ਅਸ਼ੀਰਵਾਦ ਦਿਤਾ ਅਤੇ ਉਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ।
ਇਸ ਮੌਕੇ ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਸੰਧਵਾਂ ਦੇ ਵਿਧਾਇਕ ਯੋਗਿੰਦਰ ਰਾਣਾ, ਮੇਅਰ ਰੋਣ ਬਾਲਾ ਗੁਪਤਾ, ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰਵੀਨ ਲਾਠਰ, ਜੰਸੀਆਈ ਦੇ ਪ੍ਰਮੋਦ ਬਾਂਸਲ, ਅਜੀਤ ਬਾਂਸਲ, ਰਵੀ ਨੰਦਨ, ਸ਼੍ਰੇਆਂਸ਼ ਬਾਂਸਲ, ਮੁਨੀਸ਼ ਬਾਂਸਲ, ਭਰਤ ਗੁਪਤਾ, ਹਰੀਸ਼ ਅਗਰਵਾਲ, ਅਮਿਤ ਸਿੰਗਲਾ, ਪ੍ਰਭਲੀਨ ਸਿੰਘ, ਚੌਧਰੀ ਛਤਰਪਾਲ ਸਿੰਘ (ਅਦਾਰਾ ਸ਼ਹੀਦ—ਏ—ਆਜ਼ਮ) ਮੌਜੂਦ ਸਨ।
