Homeਸੰਸਾਰਇੰਡੋਨੇਸ਼ੀਆ ’ਚ ਸਕੂਲ ਦੀ ਬਿਲਡਿੰਗ ਡਿੱਗਣ ਕਾਰਨ ਬੱਚੇ ਮਲਬੇ ਹੇਠਾਂ ਦੱਬੇ

ਇੰਡੋਨੇਸ਼ੀਆ ’ਚ ਸਕੂਲ ਦੀ ਬਿਲਡਿੰਗ ਡਿੱਗਣ ਕਾਰਨ ਬੱਚੇ ਮਲਬੇ ਹੇਠਾਂ ਦੱਬੇ

ਇੰਡੋਨੇਸ਼ੀਆ : ਇੰਡੋਨੇਸ਼ੀਆ ਵਿੱਚ ਸਕੂਲ ਦੀ ਇੱਕ ਇਮਾਰਤ ਡਿੱਗਣ ਕਾਰਨ ਕਰੀਬ 65 ਵਿਦਿਆਰਥੀ ਮਲਬੇ ਹੇਠਾਂ ਦੱਬ ਗਏ। ਰੈਸਕਿਊ ਆਪ੍ਰੇਸ਼ਨ ਰਾਹੀ ਬੱਚਿਆ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਉੱਥੇ ਹੀ ਦਰਜਨਾਂ ਜ਼ਖਮੀ ਹਨ। ਲਗਭਗ 65 ਵਿਦਿਆਰਥੀਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ।

ਸੂਤਰਾਂ ਅਨੁਸਾਰ ਸਕੂਲ ਦੀ ਇਮਾਰਤ ਖਸਤਾ ਹਾਲਤ ਵਿੱਚ ਸੀ। ਕੰਕਰੀਟ ਦੇ ਮਲਬੇ ਵਿੱਚ ਫਸੇ ਵਿਦਿਆਰਥੀਆਂ ਨੂੰ ਆਕਸੀਜਨ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ। ਰੈਸਕਿਊ ਟੀਮ ਅੱਜ ਸਵੇਰ ਵੀ ਫਸੇ ਹੋਏ ਲੋਕਾਂ ਨੂੰ ਕੱਢਣ ਵਿਚ ਲੱਗੀ ਹੋਈ ਹੈ। ਇਹ ਹਾਦਸਾ ਪੂਰਬੀ ਜਾਵਾ ਦੇ ਸਿਦੋਆਰਜੋ ਸ਼ਹਿਰ ਵਿੱਚ ਅਲ ਖੋਜੀਨੀ ਇਸਲਾਮਿਕ ਬੋਰਡਿੰਗ ਸਕੂਲ ਵਿੱਚ ਹੋਇਆ ਹੈ। ਇਮਾਰਤ ਢਹਿਣ ਤੋਂ ਬਾਅਦ ਹੀ ਰੈਸਕਿਊ ਟੀਮ ਰਾਹਤ ਅਤੇ ਬਚਾਅ ਕਾਰਜ ਵਿੱਚ ਜੁੱਟ ਗਈ ਸੀ।

ਘਟਨਾ ਦੇ ਅੱਠ ਘੰਟੇ ਤੋਂ ਵੱਧ ਸਮੇਂ ਬਾਅਦ ਪੁਲਿਸ, ਫੌਜੀ ਕਰਮਚਾਰੀ ਅਤੇ ਬਚਾਅ ਕਰਮਚਾਰੀ ਅੱਠ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਸਫਲ ਰਹੇ। ਉੱਥੇ ਹੀ ਕਈ ਲਾਸ਼ਾਂ ਵੀ ਰੈਸਕਿਊ ਟੀਮ ਨੇ ਦੇਖੀਆਂ ਹਨ। ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਸ ਹਾਦਸੇ ਨਾਲ ਬੱਚਿਆਂ ਦੇ ਪਰਿਵਾਰਾਂ ਵਿੱਚ ਹਾਹਾਕਾਰ ਮਚ ਗਿਆ ਹੈ। ਪੀੜਤ ਪਰਿਵਾਰ ਹਸਪਤਾਲਾਂ ਅਤੇ ਸਕੂਲ ਦੀ ਇਮਾਰਤ ਦੇ ਕੋਲ ਇਕੱਠੇ ਹੋਏ ਹਨ। ਉਹ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਧੂੜ ਨਾਲ ਲੱਥਪੱਥ ਬਚਾਅ ਕਰਮੀਆਂ ਨੇ ਜਦੋਂ ਇੱਕ ਜ਼ਖ਼ਮੀ ਵਿਦਿਆਰਥੀ ਨੂੰ ਇਮਾਰਤ ਦੇ ਮਲਬੇ ਵਿੱਚੋਂ ਬਾਹਰ ਕੱਢਿਆ ਤਾਂ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਬੋਰਡਿੰਗ ਸਕੂਲ ਕੰਪਲੈਕਸ ਵਿੱਚ ਸਥਾਪਿਤ ਕਮਾਂਡ ਪੋਸਟ ‘ਤੇ ਲੱਗੇ ਇੱਕ ਨੋਟਿਸ ਬੋਰਡ ‘ਤੇ ਮੰਗਲਵਾਰ ਸਵੇਰ ਤੱਕ 65 ਵਿਦਿਆਰਥੀਆਂ ਦੇ ਲਾਪਤਾ ਹੋਣ ਦੀ ਸੂਚਨਾ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments