Home ਪਟਿਆਲਾ ਅਪਡੇਟ ਹਰਚੰਦ ਸਿੰਘ ਬਰਸਟ ਨੇ ਸਮਾਣਾ ਹਲਕੇ ਦੀਆਂ ਸੜਕਾਂ ਦੀ ਬਦਲੀ ਨੁਹਾਰ

ਹਰਚੰਦ ਸਿੰਘ ਬਰਸਟ ਨੇ ਸਮਾਣਾ ਹਲਕੇ ਦੀਆਂ ਸੜਕਾਂ ਦੀ ਬਦਲੀ ਨੁਹਾਰ

0

ਸਮਾਣਾ/ ਪਟਿਆਲਾ 30 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਦਾ ਵਿਕਾਸ ਕਰਨ ਦੀ ਮੁਹਿੰਮ ਤਹਿਤ ਰੂਰਲ ਏਰੀਆਂ ਦੀ ਸਾਂਭ ਸੰਭਾਲ ਨੂੰ ਮੁੱਖ ਰੱਖ ਕੇ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਵਲੋਂ ਹਲਕਾ ਸਮਾਣਾ ਦੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਕਾਰਜ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਕਰਦੇ ਹੋਏ ਉਹਨਾਂ ਕਿਹਾ ਕਿ 2.90 ਕਿਲੋਮੀਟਰ ਲੰਬਾਈ ਵਾਲੀ ਲਿੰਕ ਰੋਡ ਕਰੀਬ 79.63 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਜਾਵੇਗੀ। ਇਸੇ ਤਰਜ ਤੇ 1.72 ਕਿ:ਮੀ. ਲੰਬਾਈ ਵਾਲੀ ਪਟਿਆਲਾ—ਸਮਾਣਾ ਰੋਡ ਤੋ਼ ਚੁੱਪਕੀ ਵਾਇਆ ਫਿਜ਼ੀਕਲ ਕਾਲਜ ਲਿੰਕ ਰੋਡ ਦਾ ਵੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਜਿਸ ਦੀ ਲਾਗਤ 45.16 ਲੱਖ ਰੁਪਏ ਆਵੇਗੀ। ਪਟਿਆਲਾ—ਸਮਾਣਾ ਰੋਡ ਤੋਂ ਬਹਾਦਰਗੜ੍ਹ ਵਾਇਆ ਲਾਲਗੜ੍ਹ ਲਿੰਕ ਰੋਡ ਦਾ ਕਾਰਜ ਵੀ ਸ਼ੁਰੂ ਕਰਵਾਇਆ ਜਾਵੇਗਾ ਜਿਸ ਦੀ ਲਾਗਤ 36.40 ਲੱਖ ਰੁਪਏ ਆਵੇਗੀ। ਇਸੇ ਤਰ੍ਹਾਂ ਹੋਰ ਕਈ ਲਿੰਕ ਸੜਕਾਂ ਦਾ ਕੰਮ ਜਲਦ ਹੀ ਸ਼ੁਰੂ ਹੋਵੇਗਾ। ਸ. ਬਰਸਟ ਨੇ ਕਿਹਾ ਕਿ ਕਿ ਸਮਾਣਾ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਕਾਰਜਕਾਰੀ ਇੰਜ. ਅੰਮ੍ਰਿਤਪਾਲ ਸਿੰਘ, ਹਰਿੰਦਰ ਸਿਘ ਧਬਲਾਨ, ਸ਼ਾਮ ਲਾਲ ਦੱਤ, ਕੁਲਦੀਪ ਸਿੰਘ , ਗਰਜਾ ਸਿੰਘ ਭਰਪੂਰ ਸਿਘ, ਜਪਿੰਦਰ ਸਿੰਘ ਆਦਿ ਹੋਰ ਸ਼ਖਸੀਅਤਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਮੌਜੂਦ ਸਨ।

Exit mobile version