Home ਦੇਸ਼ ਰਾਹੁਲ ਗਾਂਧੀ ਨੇ ਕਰੂਰ ਭਗਦੜ ਦੇ ਹਾਦਸੇ ਪ੍ਰਤੀ ਮੁੱਖ ਮੰਤਰੀ ਸਟਾਲੀਨ ਨਾਲ...

ਰਾਹੁਲ ਗਾਂਧੀ ਨੇ ਕਰੂਰ ਭਗਦੜ ਦੇ ਹਾਦਸੇ ਪ੍ਰਤੀ ਮੁੱਖ ਮੰਤਰੀ ਸਟਾਲੀਨ ਨਾਲ ਕੀਤਾ ਦੁਖ ਦਾ ਪ੍ਰਗਟਾਵਾ

0

ਨਵੀਂ ਦਿੱਲੀ: 29 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਾਰਟੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਤਾਮਿਲਨਾਡੂ ਦੇ ਕਰੂਰ ਵਿੱਚ ਹੋਈ ਭਗਦੜ ਦੀ ਘਟਨਾ ਦੇ ਬਾਰੇ ਦੁੱਖ ਦਾ ਪ੍ਰਗਟਾਵਾ ਸਾਂਝਾ ਕੀਤਾ।

ਪੂਰੀ ਜਾਣਕਾਰੀ ਲੈਣ ਦੇ ਲਈ ਰਾਜ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨਾਲ ਫ਼ੋਨ ‘ਤੇ ਗੱਲ ਕੀਤੀ ਤਮਿਲਗਾ ਵੇਤਰੀ ਕਜ਼ਾਗਮ (ਟੀ.ਵੀ.ਕੇ.) ਦੇ ਪ੍ਰਧਾਨ ਵਿਜੇ ਨੂੰ ਵੀ ਫ਼ੋਨ ਕਰਕੇ ਘਟਨਾ ਵਿੱਚ ਉਨ੍ਹਾਂ ਦੇ ਸਮਰਥਕਾਂ ਦੀ ਮੌਤ ‘ਤੇ ਸੰਵੇਦਨਾ ਪ੍ਰਗਟ ਕੀਤੀ।

ਸਟਾਲਿਨ ਨੇ ਵੀ ਅੱਗੋਂ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ , “ਮੇਰੇ ਪਿਆਰੇ ਭਰਾ ਰਾਹੁਲ ਗਾਂਧੀ, ਫੋਨ ‘ਤੇ ਮੇਰੇ ਨਾਲ ਗੱਲ ਕਰਨ, ਕਰੂਰ ਦੀ ਦੁਖਦਾਈ ਘਟਨਾ ‘ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕਰਨ ਲਈ ਧੰਨਵਾਦ ।” ਕਾਂਗਰਸ ਸੂਤਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਰੂਰ ਭਗਦੜ ਬਾਰੇ ਪੁੱਛਗਿੱਛ ਕਰਨ ਲਈ ਮੁੱਖ ਮੰਤਰੀ ਨੂੰ ਫ਼ੋਨ ਕੀਤਾ ਸੀ। ਸੂਤਰਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਟੀ.ਵੀ.ਕੇ. ਦੇ ਪ੍ਰਧਾਨ ਵਿਜੇ ਨੂੰ ਫ਼ੋਨ ਕਰਕੇ ਆਪਣੇ ਸਮਰਥਕਾਂ ਦੀ ਮੌਤ ਲਈ ਸੰਵੇਦਨਾ ਪ੍ਰਗਟ ਕੀਤੀ। ਪੱਛਮੀ ਤਾਮਿਲਨਾਡੂ ਦੇ ਕਰੂਰ ਵਿੱਚ 27 ਸਤੰਬਰ ਨੂੰ ਵਿਜੇ ਦੀ ਅਗਵਾਈ ਵਿੱਚ ਹੋਈ ਇੱਕ ਰਾਜਨੀਤਿਕ ਰੈਲੀ ਵਿੱਚ ਹੋਈ ਭਗਦੜ ਵਿੱਚ ਬੀਤੇ ਦਿਨ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ।

ਅਧਿਕਾਰੀਆਂ ਨੇ ਕਿਹਾ ਕਿ 60 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਘੱਟੋ-ਘੱਟ ਦੋ ਦੀ ਹਾਲਤ ਗੰਭੀਰ ਹੈ। ਇਸ ਦੌਰਾਨ, ਟੀ.ਵੀ.ਕੇ. ਨੇ ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਭਗਦੜ ਦੀ ਸੀ.ਬੀ.ਆਈ. ਜਾਂ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ ਹੈ।

Exit mobile version