Homeਦੇਸ਼ਮੋਦੀ ਦੀ 'ਮਨ ਕੀ ਬਾਤ'—ਤਿਉਹਾਰਾਂ ਮੌਕੇ ਸਵਦੇਸ਼ੀ ਬਣੋ, ਸਵਦੇਸ਼ੀ ਖਰੀਦੋ !

ਮੋਦੀ ਦੀ ‘ਮਨ ਕੀ ਬਾਤ’—ਤਿਉਹਾਰਾਂ ਮੌਕੇ ਸਵਦੇਸ਼ੀ ਬਣੋ, ਸਵਦੇਸ਼ੀ ਖਰੀਦੋ !

29 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਆਪਣੇ ਮਾਸਿਕ ਰੇਡੀਓ ਪ੍ਰਸਾਰਣ ‘ਮਨ ਕੀ ਬਾਤ’ ਵਿੱਚ ਮੋਦੀ ਨੇ ਕਿਹਾ, ‘ਇੱਕ ਪ੍ਰਣ ਲੈ ਕੇ, ਤੁਸੀਂ ਆਪਣੇ ਤਿਉਹਾਰਾਂ ‘ਤੇ ਲੋਕਾਂ ਨੂੰ ਸਵਦੇਸ਼ੀ ਚੀਜ਼ਾਂ ਖਰੀਦਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਵੋਕਲ ਫਾਰ ਲੋਕਲ’ ਨੂੰ ਆਪਣਾ ਖਰੀਦਦਾਰੀ ਮੰਤਰ ਬਣਾਓ। ਇਹ ਇਰਾਦਾ ਕਰ ਲਓ ਹਮੇਸ਼ਾ ਲਈ ਸਿਰਫ਼ ਉਹੀ ਖਰੀਦਣ ਦਾ ਪ੍ਰਣ ਕਰੋ ਜੋ ਦੇਸ਼ ਵਿੱਚ ਤਿਆਰ ਹੋਇਆ ਹੈ। ਅਸੀਂ ਸਿਰਫ਼ ਉਹੀ ਘਰ ਲੈ ਜਾਵਾਂਗੇ ਜੋ ਦੇਸ਼ ਦੇ ਲੋਕਾਂ ਵੱਲੋਂ ਬਣਾਇਆ ਜਾਂਦਾ ਹੈ। ਅਸੀਂ ਸਿਰਫ਼ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਾਂਗੇ, ਜਿਨ੍ਹਾਂ ਵਿੱਚ ਦੇਸ਼ ਦੇ ਇੱਕ ਨਾਗਰਿਕ ਦੀ ਸਖ਼ਤ ਮਿਹਨਤ ਹੁੰਦੀ ਹੈ।

ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਸਿਰਫ਼ ਸਾਮਾਨ ਨਹੀਂ ਖਰੀਦਦੇ, ਅਸੀਂ ਇੱਕ ਪਰਿਵਾਰ ਵਿੱਚ ਉਮੀਦ ਲਿਆਉਂਦੇ ਹਾਂ, ਇੱਕ ਕਾਰੀਗਰ ਦੀ ਸਖ਼ਤ ਮਿਹਨਤ ਦਾ ਸਨਮਾਨ ਕਰਦੇ ਹਾਂ ਅਤੇ ਇੱਕ ਨੌਜਵਾਨ ਉੱਦਮੀ ਦੇ ਸੁਫਨਿਆਂ ਨੂੰ ਖੰਭ ਦਿੰਦੇ ਹਾਂ।’ ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਅਸੀਂ ਸਾਰੇ ਆਪਣੇ ਘਰਾਂ ਦੀ ਸਫਾਈ ਵਿੱਚ ਰੁੱਝੇ ਰਹਿੰਦੇ ਹਾਂ, ਪਰ ਸਫਾਈ ਘਰ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਸਫਾਈ ਹਰ ਜਗ੍ਹਾ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ – ਗਲੀ, ਮੁਹੱਲਾ, ਬਾਜ਼ਾਰ, ਪਿੰਡ, ਸ਼ਹਿਰ ਆਦਿ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰਾ ਸਮਾਂ ਸਾਡੇ ਦੇਸ਼ ਵਿੱਚ ਤਿਉਹਾਰਾਂ ਦਾ ਸਮਾਂ ਹੈ ਅਤੇ ਦੀਵਾਲੀ ਇੱਕ ਤਰ੍ਹਾਂ ਨਾਲ ਇੱਕ ਮਹਾਂ-ਤਿਉਹਾਰ ਬਣ ਜਾਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਪਰ ਨਾਲ ਹੀ ਮੈਂ ਇਹ ਵੀ ਦੁਹਰਾਉਣਾ ਚਾਹੁੰਦਾ ਹਾਂ ਕਿ ਸਾਨੂੰ ਆਤਮਨਿਰਭਰ ਬਣਨਾ ਹੈ, ਸਾਨੂੰ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਸਵਦੇਸ਼ੀ ਸਮਾਨ ਹੀ ਖਰੀਦੀਏ।

RELATED ARTICLES
- Advertisment -
Google search engine
Google search engine
Google search engine

Most Popular

Recent Comments