Home ਪਟਿਆਲਾ ਅਪਡੇਟ ਮੇਅਰ ਕੁੰਦਨ ਗੋਗੀਆ ਦੇ ਸੜਕਾਂ ਸਬੰਧੀ ਸਖ਼ਤ ਨਿਰਦੇਸ਼

ਮੇਅਰ ਕੁੰਦਨ ਗੋਗੀਆ ਦੇ ਸੜਕਾਂ ਸਬੰਧੀ ਸਖ਼ਤ ਨਿਰਦੇਸ਼

0

ਤੈਅ ਸਮੇਂ ਅਨੁਸਾਰ ਕੰਮ ਨਾ ਹੋਣ ‘ਤੇ ਲਿਆ ਜਾਵੇਗਾ ਸਖ਼ਤ ਐਕਸ਼ਨ- ਮੇਅਰ


ਪਟਿਆਲਾ, 29 ਸਤੰਬਰ 29 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਨਗਰ ਨਿਗਮ ਦੀ ਐਲ ਐਂਡ ਟੀ ਨਾਲ ਹੋਈ ਮੀਟਿੰਗ ਦੌਰਾਨ ਸ਼ਹਿਰ ਵਿੱਚ ਚੱਲ ਰਹੇ ਸੜਕਾਂ ਦੇ ਵਿਕਾਸ ਕਾਰਜਾਂ ਬਾਰੇ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਸੜਕ ਦੀ ਮੁੜ ਤੋਂ ਪੁੱਟਣ, ਮੁਰੰਮਤ ਜਾਂ ਨਵੀਂ ਬਣਾਉਣ ਦੇ ਕੰਮ ਲਈ ਪਹਿਲਾਂ ਨਗਰ ਨਿਗਮ ਤੋਂ ਮਨਜ਼ੂਰੀ ਲੈਣਾ ਲਾਜ਼ਮੀ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ, ਕੈਬਿਨਟ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਪੁੱਤਰ ਰਾਹੁਲ ਸੈਣੀ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸ਼ਹਿਰ ਵਿੱਚ ਸੜਕਾਂ ਦੀ ਹਾਲਤ ਨੂੰ ਸੁਧਾਰਨਾ ਨਿਗਮ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਘੱਟ ਸਟਾਫ ਹੋਣ ਕਰਕੇ ਕਈ ਵਾਰ ਕੰਮ ਰੁਕਦਾ ਹੈ, ਪਰ ਹੁਣ ਇਸ ਦੀ ਪੂਰਤੀ ਕਰਕੇ ਕੰਮ ਤੇਜ਼ ਰਫ਼ਤਾਰ ਨਾਲ ਪੂਰੇ ਕੀਤੇ ਜਾਣ ਨੂੰ ਵੀ ਲਾਜਮੀ ਕੀਤਾ ਜਾਵੇ। “ਲੋਕਾਂ ਨੂੰ ਸੁਵਿਧਾ ਦੇਣ ਲਈ ਸਾਰੇ ਅਧਿਕਾਰੀ ਅਤੇ ਠੇਕੇਦਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ, ਕਿਉਂਕਿ ਜੇ ਕੰਮ ਸਮੇਂ ‘ਤੇ ਨਾ ਹੋਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਅਰ ਗੋਗੀਆ ਨੇ ਇਹ ਵੀ ਐਲਾਨ ਕੀਤਾ ਕਿ ਸੜਕਾਂ ਦੇ ਬਣਨ ਤੋਂ ਬਾਅਦ ਨਗਰ ਨਿਗਮ ਦੀ ਟੀਮ ਖੁਦ ਮੌਕੇ ‘ਤੇ ਜਾ ਕੇ ਕੰਮ ਦੀ ਗੁਣਵੱਤਾ ਅਤੇ ਮਿਆਰ ਦੀ ਨਿਗਰਾਨੀ ਕਰੇਗੀ।

ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਤੈਅ ਸਮੇਂ ਅਨੁਸਾਰ ਕੰਮ ਪੂਰਾ ਕਰਨ ਲਈ ਨਿਯਮਤ ਨਿਗਰਾਨੀ ਹੋਣੀ ਚਾਹੀਦੀ ਹੈ ਅਤੇ ਜੇ ਕਿਸੇ ਵੀ ਸੜਕ ਜਾਂ ਪ੍ਰੋਜੈਕਟ ਦਾ ਕੰਮ ਸਮੇਂ ‘ਤੇ ਨਹੀਂ ਮੁਕੰਮਲ ਹੋਇਆ ਤਾਂ ਸੰਬੰਧਿਤ ਅਧਿਕਾਰੀ ਅਤੇ ਠੇਕੇਦਾਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ਼ਹਿਰ ਵਾਸੀਆਂ ਨੇ ਮੇਅਰ ਗੋਗੀਆ ਦੇ ਇਸ ਸਖ਼ਤ ਰਵੱਈਏ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੜਕਾਂ ਦੀ ਗੁਣਵੱਤਾ ਸੁਧਰੇਗੀ ਤੇ ਲੋਕਾਂ ਨੂੰ ਆਵਾਜਾਈ ਵਿੱਚ ਵਧੀਆ ਸੁਵਿਧਾ ਮਿਲੇਗੀ।  ਮੀਟਿੰਗ ਦੌਰਾਨ ਨਗਰ ਨਿਗਮ ਸਟਾਫ਼ ਦੇ ਐਸ ਈ, ਐਸ ਡੀ ਓ, ਜੇ ਈ, ਕਰਨਲ ਜੇ ਵੀ ਸਿੰਘ, ਕੌਂਸਲਰ ਜਸਬੀਰ ਗਾਂਧੀ, ਕੌਂਸਲਰ ਰੁਪਾਲੀ ਗਰਗ, ਕੌਂਸਲਰ ਮੁਕਤਾ ਗੁਪਤਾ, ਕੌਂਸਲਰ ਗੁਰਕਿਰਪਾਲ ਸਿੰਘ, ਕੌਂਸਲਰ ਵਾਸੁਦੇਵ, ਕੌਂਸਲਰ ਯਾਦਵ ਜੀ , ਕੌਂਸਲਰ ਰਵੀ ਜੀ, ਕੌਂਸਲਰ ਭੁਪਿੰਦਰ ਸਿੰਘ, ਕੌਂਸਲਰ ਐਸ ਕੇ, ਕੌਂਸਲਰ ਸ਼ਿਵਰਾਜ, ਕੌਂਸਲਰ ਮੋਹਿਤ, ਕੌਂਸਲਰ ਜਸਵੰਤ ਸਿੰਘ, ਕੌਂਸਲਰ ਦੀਪਕ ਮਿਤਲ,  ਵਿਕੂ ਝਿੱਲ ਸਪੋਰਟਸ ਵਿੰਗ, ਪੀ ਏ ਸੁਰੇਸ਼ ਰਾਏ, ਮੇਅਰ ਸੈਕਟਰੀ ਰਜਿੰਦਰ ਮੋਹਨ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ.

ਫੋਟੋ – ਮੀਟਿੰਗ ਦੌਰਾਨ ਨਿਰਦੇਸ਼ ਜਾਰੀ ਕਰਦੇ ਹੋਏ ਮੇਅਰ ਕੁੰਦਨ ਗੋਗੀਆ।

Exit mobile version