Homeਪਟਿਆਲਾ ਅਪਡੇਟਡੀ.ਏ.ਵੀ. ਸਕੂਲ ਵੱਲੋਂ ਦੱਖਣੀ ਕੋਰੀਆ ਸਕੂਲ ਨਾਲ ਅੰਤਰਰਾਸ਼ਟਰੀ ਸਾਂਝ ਲਈ ਸੱਭਿਆਚਾਰਕ ਅਦਾਨ...

ਡੀ.ਏ.ਵੀ. ਸਕੂਲ ਵੱਲੋਂ ਦੱਖਣੀ ਕੋਰੀਆ ਸਕੂਲ ਨਾਲ ਅੰਤਰਰਾਸ਼ਟਰੀ ਸਾਂਝ ਲਈ ਸੱਭਿਆਚਾਰਕ ਅਦਾਨ ਪ੍ਰਦਾਨ ਪ੍ਰੋਗਰਾਮ

ਪਟਿਆਲਾ, 29 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): -ਡੀਏਵੀ ਪਬਲਿਕ ਸਕੂਲ ਪਟਿਆਲਾ ਨੇ ਅੰਤਰਰਾਸ਼ਟਰੀ ਸਾਂਝ ਮਜ਼ਬੂਤ ਕਰਨ ਲਈ ਸੱਭਿਆਚਾਰਕ ਅਦਾਨ ਪ੍ਰਦਾਨ ਪ੍ਰੋਗਰਾਮ ਦੀ ਇਕ ਵਿਲੱਖਣ ਸ਼ੁਰੂਆਤ ਕੀਤੀ। ਜਿਸ ਤਹਿਤ ਉਇਜੰਗਬੂ ਟੈਕਨੀਕਲ ਹਾਈ ਸਕੂਲ, ਦੱਖਣੀ ਕੈਰੀਆ ਨਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਇਕ ਸਫਲਤਾਪੂਰਵਕ ਸਭਿਆਚਾਰਕ ਸਾਂਝ ਦਾ ਪ੍ਰੋਗਰਾਮ ਕੀਤਾ।

ਸਹਿਯੋਗ ਦੀ ਸ਼ੁਰੂਆਤ ਰਾਸ਼ਟਰੀ ਗੀਤਾਂ ਦੀ ਸਾਂਝ ਨਾਲ ਹੋਈ, ਜੋ ਆਪਸੀ ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਸੀ। ਦੱਖਣੀ ਕੋਰੀਆ ਦੇ ਵਿਦਿਆਰਥੀਆਂ ਨੇ ਆਪਣਾ ਰਾਸ਼ਟਰੀ ਗੀਤ ਈ-ਮੇਲ ਰਾਹੀਂ ਭੇਜਿਆ, ਜਦਕਿ ਡੀ.ਏ.ਵੀ ਦੇ ਵਿਦਿਆਰਥੀਆਂ ਨੇ ਵੀ ਉਸੇ ਉਤਸ਼ਾਹ ਨਾਲ ਆਪਣਾ ਰਾਸ਼ਟਰੀ ਗੀਤ ਉਹਨਾਂ ਦੇ ਸਾਹਮਣੇ ਪੇਸ਼ ਕੀਤਾ।

ਡੀ.ਏ.ਵੀ ਦੇ  ਵਿਦਿਆਰਥੀਆਂ ਨੇ ਸ੍ਰੀਲੰਕਾ ਦੇ ਸਭਿਆਚਾਰ ਨੂੰ ਪੇਸ਼ ਕੀਤਾ, ਜਿਸ ਵਿਚ ਉਸ ਦੇ ਭੋਜਨ, ਮੰਦਰਾਂ, ਸਮੁੰਦਰੀ ਕੰਢਿਆਂ ਅਤੇ ਪਰੰਪਰਾਵਾਂ ਨੂੰ ਉਜਾਗਰ ਕੀਤਾ ਗਿਆ। ਕੋਰੀਆਈ ਵਿਦਿਆਰਥੀਆਂ ਨੇ ਸ੍ਰੀਲੰਕਾਈ ਅਤੇ ਕੋਰੀਆਈ ਮੰਦਰਾਂ ਵਿਚ ਸਮਾਨਤਾਵਾਂ ਦੀ ਪੜਚੋਲ ਕਰਨ ਵਿਚ ਦਿਲਚਸਪੀ ਦਿਖਾਈ, ਜਿਸ ਨਾਲ ਅੰਤਰ-ਸਭਿਆਚਾਰਕ ਸਿੱਖਣ ਨੂੰ ਹੋਰ ਗੂੜਾ ਕੀਤਾ ਗਿਆ।

ਇਸ ਆਦਾਨ-ਪ੍ਰਦਾਨ ਦਾ ਮੁੱਖ ਆਕਰਸ਼ਨ ਸਭਿਆਚਾਰਕ ਡੱਬਿਆਂ ਦੀ ਸਾਂਝ ਸੀ। ਡੀ.ਏ.ਵੀ. ਦੇ ਵਿਦਿਆਰਥੀਆਂ ਨੇ ਹੱਥੀਂ ਲਿਖੇ ਪੱਤਰਾਂ, ਕਲਾਕ੍ਰਿਤੀਆਂ ਅਤੇ ਭਾਰਤ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ ਚਿੰਨਾਂ ਨਾਲ ਭਰਿਆ ਇਕ ਡੱਬਾ ਭੇਜਿਆ। ਇਸ ਦੇ ਬਦਲੇ, ਦੱਖਣੀ ਕੋਰੀਆ ਦੇ ਸਕੂਲ ਨੇ ਡੀਏਵੀ ਦੇ ਵਿਦਿਆਰਥੀਆਂ ਨੂੰ ਵਿਲੱਖਣ ਕੋਰੀਆਈ ਵਸਤੂਆਂ ਨਾਲ ਭਰਿਆ ਇਕ ਸਭਿਆਚਾਰਕ ਡੱਬਾ ਭੇਜ ਕੇ ਖੁਸ਼ੀ ਪ੍ਰਦਾਨ ਕੀਤੀ, ਜਿਸ ਨਾਲ ਉਨ੍ਹਾਂ ਨੂੰ ਕੋਰੀਆਈ ਜੀਵਨ ਅਤੇ ਸਭਿਆਚਾਰ ਦੀ  ਝਲਕ ਮਿਲੀ ।

ਕਿਹਾ ਕਿ ਅਜਿਹੇ ਪ੍ਰੋਗਰਾਮ ਦੂਸਰੇ ਦੇਸ਼ਾਂ ਦੀਆਂ ਭਾਸ਼ਾਵਾਂ, ਸਭਿਆਚਾਰਾਂ, ਕਾਰ ਵਿਹਾਰ ਆਦਿ ਦੀਆਂ ਸਾਂਝਾਂ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੋ ਆਉਣ ਵਾਲੀ ਪੀੜ੍ਹੀ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਾਉਣ ਵਿਚ ਸਹਾਈ ਹੁੰਦੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments