Home ਪੰਜਾਬ ਸਿੱਧੂ ਪੁੱਤ ਦਾ ਸਪਨਾ ਪੂਰਾ ਕਰਾਂਗਾ, ਵਿਧਾਨ ਸਭਾ ਤੋਂ ਚੋਣ ਲੜਾਂਗਾ—ਪਿਤਾ ਬਲਕੌਰ...

ਸਿੱਧੂ ਪੁੱਤ ਦਾ ਸਪਨਾ ਪੂਰਾ ਕਰਾਂਗਾ, ਵਿਧਾਨ ਸਭਾ ਤੋਂ ਚੋਣ ਲੜਾਂਗਾ—ਪਿਤਾ ਬਲਕੌਰ ਸਿੰਘ

0

ਮਾਨਸਾ: ਆਪਣੇ ਪੁੱਤ ਦੀ ਇੱਛਾ ਨੂੰ ਪੂਰਾ ਕਰਨ ਲਈ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਨੇ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲੜਣ ਦਾ ਐਲਾਨ ਕੀਤਾ। ਮਾਨਸਾ ਵਿੱਚ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇੱਕ ਮੀਟਿੰਗ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵਿਧਾਨ ਸਭਾ ਤੋਂ ਚੋਣ ਲੜਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਮੈਂ ਆਪਣੇ ਪੁੱਤ ਲਈ ਚੋਣ ਲੜਾਂਗਾ ਵੀ, ਜਿੱਤਾਂਗਾ ਵੀ ਅਤੇ ਆਪਣੀ ਪੁੱਤ ਦੀ ਫੋਟੋ ਨਾਲ ਲੈ ਕੇ ਵਿਧਾਨ ਸਭਾ ਵਿਚ ਦਾਖਲ ਹੋਵਾਂਗਾ। ਧਿਆਨ ਰਹੇ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿਰੁੱਧ ਕੇਸ ਚੱਲ ਰਿਹਾ ਹੈ। ਜਿਸਨੂੰ ਲੈ ਕੇ ਵੀ ਉਹ ਕਾਫੀ ਗੰਭੀਰ ਹਨ।

Exit mobile version