Home ਪੰਜਾਬ ਧੋਖਾਧੜੀ ਮਾਮਲੇ ’ਚ ਭਾਜਪਾ ਆਗੂ ਰਾਜਿੰਦਰ ਭੰਡਾਰੀ ਦੇ ਭਰਾ ਵਿਰੁੱਧ FIR ਦਰਜ

ਧੋਖਾਧੜੀ ਮਾਮਲੇ ’ਚ ਭਾਜਪਾ ਆਗੂ ਰਾਜਿੰਦਰ ਭੰਡਾਰੀ ਦੇ ਭਰਾ ਵਿਰੁੱਧ FIR ਦਰਜ

0

ਲੁਧਿਆਣਾ, 28 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਦੇ ਭਰਾ ਸਮੇਤ ਤਿੰਨ ਲੋਕਾਂ ਵਿਰੁੱਧ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੰਜੀਵ ਗਰਗ ਪੁੱਤਰ ਧਰਮਪਾਲ ਗਰਗ ਵਾਸੀ ਸੰਤ ਨਗਰ ਕਾਲਜ ਰੋਡ ਦੀ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੰਜੀਵ ਗਰਗ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਪੇਂਦਰ ਜੀਤ ਕੌਰ ਵਾਸੀ ਸਰਾਭਾ ਨਗਰ, ਸ਼ਸ਼ੀ ਇੰਦਰ ਸਿੰਘ ਵਾਸੀ ਸ਼ਾਸਤਰੀ ਨਗਰ ਅਤੇ ਰਾਜਕੁਮਾਰ ਭੰਡਾਰੀ ਵਾਸੀ ਬੀ.ਆਰ.ਐਸ. ਨਗਰ ਨੇ ਸਾਜ਼ਿਸ਼ ਤਹਿਤ ਧੋਖਾਧੜੀ ਨਾਲ ਪਲਾਟ ਰਜਿਸਟਰ ਕਰਵਾਇਆ ਹੈ।

Exit mobile version