Homeਪਟਿਆਲਾ ਅਪਡੇਟਰਿਚੀ ਡਕਾਲਾ ਵੱਲੋਂ ਭਾਟ ਸਿੱਖ ਬ੍ਰਾਦਰੀ ਦੀਆਂ 17 ਪੰਚਾਇਤਾਂ ਵਲੋਂ ਚੁਣੀ ਨਵੀਂ...

ਰਿਚੀ ਡਕਾਲਾ ਵੱਲੋਂ ਭਾਟ ਸਿੱਖ ਬ੍ਰਾਦਰੀ ਦੀਆਂ 17 ਪੰਚਾਇਤਾਂ ਵਲੋਂ ਚੁਣੀ ਨਵੀਂ ਕਮੇਟੀ ਦਾ ਸਨਮਾਨ

ਪਟਿਆਲਾ, 27 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):   ਸੀਨੀਅਰ ਕਾਂਗਰਸੀ ਆਗੂ ਰਿਚੀ ਡਕਾਲਾ ਨੇ ਭਾਟ ਸਿੱਖ ਬ੍ਰਾਦਰੀ ਦੀਆਂ 17 ਪੰਚਾਇਤਾਂ ਵਲੋਂ ਚੁਣੇ ਨਵੇਂ ਪ੍ਰਧਾਨ ਅਤੇ ਸਮੁੱਚੀ ਕਮੇਟੀ ਦਾ ਆਪਣੇ ਅਨਾਜ ਮੰਡੀ ਦਫ਼ਤਰ  ਵਿੱਚ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਬ੍ਰਾਦਰੀ ਦੇ ਨੁਮਾਇੰਦੇ ਅਤੇ ਕਾਂਗਰਸ ਵਰਕਰ ਮੌਜੂਦ ਰਹੇ।

ਨਵੀਂ ਕਮੇਟੀ ਵਿੱਚ ਸ਼ਾਮਲ ਪ੍ਰਧਾਨ ਅਤੇ ਮੈਂਬਰਾ ਵਿੱਚ ਪ੍ਰਧਾਨ ਸੁੱਚਾ ਸਿੰਘ ਲਖਨਪਾਲ,  ਗੁਰਪ੍ਰੀਤ ਸਿੰਘ, ਹਰਭਜਨ ਸਿੰਘ, ਵਾਇਸ ਪ੍ਰਧਾਨ ਅਮਨਦੀਪ ਸਿੰਘ, ਪ੍ਰੈੱਸ ਸਕੱਤਰ ਲਖਵੀਰ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਆਦਿ ਸ਼ਾਮਲ ਰਹੇ.

ਇਸ ਮੌਕੇ ਰਿਚੀ ਡਕਾਲਾ ਨੇ ਕਿਹਾ ਕਿ ਭਾਟ ਸਿੱਖ ਬ੍ਰਾਦਰੀ ਕਾਂਗਰਸ ਪਾਰਟੀ ਦੀ ਤਾਕਤ ਹੈ ਅਤੇ ਹਮੇਸ਼ਾ ਪਾਰਟੀ ਦੇ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਮੇਟੀ ਭ੍ਰਾਤਰੀ ਦੇ ਹਿੱਤਾਂ ਲਈ ਪੂਰੀ ਲਗਨ ਨਾਲ ਕੰਮ ਕਰੇਗੀ ਅਤੇ ਕਾਂਗਰਸ ਪਾਰਟੀ ਵੀ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਰਹੇਗੀ।

ਸਮਾਗਮ ਦੇ ਅੰਤ ’ਚ ਬ੍ਰਾਦਰੀ ਦੇ ਵਰਕਰਾਂ ਨੇ ਵੀ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ ਤੇ ਯਕੀਨ ਦਵਾਇਆ ਕਿ ਨਵੀਂ ਕਮੇਟੀ ਸਭ ਨੂੰ ਨਾਲ ਲੈ ਕੇ ਭਾਟ ਸਿੱਖ ਬ੍ਰਾਦਰੀ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਰਹੇਗੀ। ਕਾਂਗਰਸ ਵਲੋਂ ਐੱਮਸੀ ਉਮੀਦਵਾਰ ਸ਼ਮਸ਼ੇਰ ਸਿੰਘ ਸ਼ਮਾ ਅਤੇ ਮਨਜੀਤ ਚਿੱਤਰਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ

RELATED ARTICLES
- Advertisment -
Google search engine
Google search engine
Google search engine

Most Popular

Recent Comments