26 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਅਮਰੀਕਾ ਵਿਚ ਰਹਿ ਰਹੇ ਪੰਜਾਬੀਆਂ ਨਾਲ ਅਮਰੀਕਾ ਪ੍ਰਸ਼ਾਸਨ ਦਾ ਰਵੱਈਆ ਚੰਗਾ ਨਹੀਂ ਹੈ। ਇਸ ਤਹਿਤ ਉਥੇ ਰਹਿੰਦੇ ਕਈ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਅਮਰੀਕਾ ਨੇ ਡਿਪੋਰਟ ਕਰਕੇ ਭਾਰਤ ਭੇਜਿਆ। ਇਨ੍ਹਾਂ ਵਿੱਚ ਇੱਕ ਮੋਰਾਂਵਾਲੀ ਪਿੰਡ ਦੀ 73 ਸਾਲਾ ਪੰਜਾਬੀ ਮੂਲ ਹਰਜੀਤ ਕੌਰ, ਜੋ ਕਿ 30 ਸਾਲਾਂ ਤੋਂ ਬੇ-ਏਰੀਏ ਐਰੀਆ, ਕੈਲਿਫੋਰਨੀਆ ਵਿੱਚ ਰਹਿ ਰਹੀ ਸੀ ਅਤੇ ਲੰਬੇ ਸਮੇਂ ਤੱਕ ਸਰੀ ਪੈਲੇਸ ਵਿੱਚ ਸਿਲਾਈ ਦਾ ਕੰਮ ਕਰਦੀ ਆ ਰਹੀ ਸੀ, ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ICE) ਵੱਲੋਂ ਹਿਰਾਸਤ ਵਿੱਚ ਲੈ ਕੇ, ਬੇੜੀਆਂ ਪਾ ਕੇ ਭਾਰਤ ਭੇਜਿਆ ਗਿਆ। ਜੋ ਕਿ ਅਮਰੀਕਾ ਦੀ ਇੱਕ ਸ਼ਰਮਨਾਕ ਹਰਕਤ ਹੈ।
ਬੇਬੇ ਹਰਜੀਤ ਕੌਰ ਦੀ ਹਿਰਾਸਤ ਅਤੇ ਡਿਪੋਰਟੇਸ਼ਨ ਦੇ ਵਿਰੋਧ ਵਿੱਚ ਅਮਰੀਕਾ ਅਤੇ ਭਾਰਤ ਦੋਹਾਂ ਵਿੱਚ ਭਾਈਚਾਰੇ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ। ਹਰਜੀਤ ਕੌਰ, 73 ਸਾਲਾਂ ਦੇ ਬਜੁਰਗ ਹਨ, ਉਹਨਾਂ ਉੱਤੇ ਗੈਰ ਕਾਨੂੰਨੀ ਢੰਗ ਨਾਲ ਰਹਿਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਰਜੀਤ ਕੌਰ ਨੂੰ ਈਸਟ ਬੇ, ਕੈਲੀਫੋਰਨੀਆ ’ਚ ਜਦੋਂ ਆਪਣਾ ਰੂਟੀਨ ਚੈਕ—ਇਨ ਲਈ ਯੂ ਐਸ ਇੰਮੀਗ੍ਰੇਸ਼ਨ ਐਂਡ ਕਸਟਮਸ ਇੰਫ਼ੋਰਸਮੈਂਟ ਦੇ ਆਫਿਸ ਪਹੁੰਚੇ ਤਾਂ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਉਹਨਾਂ ਦੇ ਪਰਿਵਾਰ ਵਿਚ ਦੋ ਪੋਤੇ ਅਤੇ ਤਿੰਨ ਪੋਤੀਆਂ ਹਨ, 1992 ਵਿੱਚ ਭਾਰਤ ਤੋਂ ਦੋ ਪੁੱਤਰਾਂ ਨਾਲ ਅਮਰੀਕਾ ਆਈ ਸੀ। ਉਹ ਉਦੋਂ ਤੋਂ ਬੇ-ਏਰੀਆ ਵਿੱਚ ਰਹਿ ਰਹੀ ਸੀ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੈਰਕਲੇ ਵਿੱਚ ਯੂਨੀਵਰਸਿਟੀ ਐਵੇਨਿਊ ‘ਤੇ ਸਰੀ ਪੈਲੇਸ ਵਿੱਚ ਇੱਕ ਸਿਲਾਈ ਦਾ ਕੰਮ ਕਰਦੀ ਰਹੀ। ਉਨ੍ਹਾਂ ਦੀ ਧੀ ਮੰਜੀਤ ਕੌਰ ਅਨੁਸਾਰ, 2012 ਵਿੱਚ ਅਮਰੀਕਾ ਵਿੱਚ ਆਸਾਇਲਮ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਵੀ ਹਰਜੀਤ ਕੌਰ ਨੇ ICE ਨੂੰ ਹਰ ਛੇ ਮਹੀਨੇ ਰਿਪੋਰਟ ਕੀਤਾ। ਉਨ੍ਹਾਂ ਨੇ ਸਥਾਨਕ ਭਾਰਤੀ ਕੌਂਸੁਲੇਟ ਤੋਂ ਯਾਤਰਾ ਦਸਤਾਵੇਜ਼ ਮੰਗੇ, ਹਮੇਸ਼ਾ ਅਸਫਲ ਹੋਏ। ਵਕੀਲ ਦੀਪਕ ਆਹਲੂਵਾਲੀਆ ਮੁਤਾਬਿਕ, ਉਹਨਾਂ ਦੀ ਵਧਦੀ ਉਮਰ ਅਤੇ ਸਿਹਤ ਦੇ ਹਵਾਲੇ ਨਾਲ ਰਿਹਾਈ ਦੀ ਮੰਗ ਕੀਤੀ ਸੀ ਪਰ ਅਧਿਕਾਰੀਆਂ ਨੇ ਇਕ ਨਾ ਮੰਨੀ ਤੇ ਡਿਪੋਰਟ ਕਰਨ ਦੀ ਫੈਸਲਾ ਲਿਆ।
ਹਰਜੀਤ ਕੌਰ ਨੂੰ ਪਹਿਲਾਂ ਜਾਰਜੀਆ ਤੋਂ ਇੱਕ ਚਾਰਟਰਡ ਫਲਾਈਟ ਰਾਹੀਂ ਅਰਮੇਨੀਆ ਭੇਜਿਆ ਗਿਆ ਅਤੇ ਫਿਰ ਦਿੱਲੀ ਹਵਾਈ ਅੱਡੇ ‘ਤੇ ਲਿਆਂਦਾ ਗਿਆ। ਦਿੱਲੀ ਹਵਾਈ ਅੱਡੇ ਪਹੁੰਚਣ ਤੇ ਪਰਿਵਾਰ ਤੇ ਵੱਡੀ ਗਿਣਤੀ ਵਿਚ ਭਾਈਚਾਰਾ ਉਥੇ ਮੌਜੂਦ ਸੀ ਜਿਨ੍ਹਾਂ ਨੇ ਬੀਬੀ ਜੀ ਦੀ ਤਰਸਯੋਗ ਹਾਲਤ ਦੇਖੀ। ਰੋਸ ਵਜੋਂ ਉਹਨਾਂ ਨੇ ਅਮਰੀਕਾ ਵਿਰੁੱਧ ਨਾਅਰੇ ਵੀ ਲਾਏ।







