Homeਪਟਿਆਲਾ ਅਪਡੇਟਥਾਪਰ ਕਾਲਜ ਪਟਿਆਲਾ ਦੇ ਨਾਲ ਲੱਗਦੀ ਸੜਕ ਦਾ ਮੇਅਰ ਦੁਆਰਾ ਉਦਘਾਟਨ

ਥਾਪਰ ਕਾਲਜ ਪਟਿਆਲਾ ਦੇ ਨਾਲ ਲੱਗਦੀ ਸੜਕ ਦਾ ਮੇਅਰ ਦੁਆਰਾ ਉਦਘਾਟਨ

ਪਟਿਆਲਾ, 26 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਨਿਗਮ ਹੱਦਾਂ ਵਿੱਚ ਸੜਕਾਂ ਦੀ ਵਿਕਾਸ ਯਾਤਰਾ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਮੇਅਰ ਕੁੰਦਨ ਗੋਗੀਆ ਵਲੋਂ ਥਾਪਰ ਕਾਲਜ ਦੇ ਨਾਲ ਲੱਗਦੀ ਸੜਕ, ਜੋ ਆਦਰਸ਼ ਕਲੋਨੀ ਵੱਲ ਜਾਂਦੀ ਹੈ, ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ, ਐਡਵੋਕੇਟ ਰਾਹੁਲ ਸੈਣੀ, ਜਸਬੀਰ ਸਿੰਘ ਗਾਂਧੀ ਐਮ.ਸੀ. ਵਾਰਡ ਨੰਬਰ 6, ਕੇਵਲ ਬਾਵਾ, ਦਰਸ਼ਨ ਕੌਰ, ਮਨਦੀਪ ਸਿੰਘ ਐਮ.ਸੀ., ਚਰਨਜੀਤ ਸਿੰਘ, ਨਿਸ਼ਾਂਤ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਿਗਮ ਖੇਤਰ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਸੁਵਿਧਾਵਾਂ ਦੇਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਉਹਨਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਥਾਪਰ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਲਾਭ ਮਿਲੇਗਾ, ਸਗੋਂ ਆਦਰਸ਼ ਕਲੋਨੀ, ਨੇੜਲੇ ਪਿੰਡਾਂ ਅਤੇ ਹੋਰ ਇਲਾਕਿਆਂ ਦੇ ਲੋਕਾਂ ਨੂੰ ਵੀ ਸਫ਼ਰ ਕਰਨ ਵਿੱਚ ਸੁਵਿਧਾ ਮਿਲੇਗੀ।

ਮੇਅਰ ਸਾਹਿਬ ਨੇ ਕਿਹਾ ਕਿ ਆਦਰਸ਼ ਕਲੋਨੀ ਅਤੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੜਕ ਨੂੰ ਪੱਕਾ ਕਰਕੇ ਆਵਾਜਾਈ ਲਈ ਸੌਖਾ ਬਣਾਇਆ ਜਾਵੇ। ਸੜਕ ਦੇ ਬਣਨ ਨਾਲ ਨਾ ਸਿਰਫ਼ ਟ੍ਰੈਫ਼ਿਕ ਜਾਮ ਦੀ ਸਮੱਸਿਆ ਘੱਟ ਹੋਵੇਗੀ, ਸਗੋਂ ਲੋਕਾਂ ਨੂੰ ਸਾਫ਼-ਸੁਥਰੀ ਤੇ ਸੁਗਮ ਸੜਕ ਮਿਲੇਗੀ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੀ ਗੁਣਵੱਤਾ ਉੱਚ ਪੱਧਰ ਦੀ ਹੋਵੇ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸੜਕ ਦੇ ਉਦਘਾਟਨ ਸਮੇਂ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਸਨੀਕ ਮੌਜੂਦ ਸਨ, ਜਿਨ੍ਹਾਂ ਨੇ ਮੇਅਰ ਗੋਗੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੜਕ ਬਣਨ ਨਾਲ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੁਸ਼ਕਲ ਦਾ ਹੱਲ ਹੋ ਗਿਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments