ਸੋਲਨ/ਚੰਡੀਗੜ੍ਹ : 25 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ) :
ਸੋਲਨ ਵਿੱਚ ਭਾਰਤੀ ਜੀਵਨ ਬੀਮਾ ਨਿਗਮ ਅਤੇ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ (ਪੀਆਈਬੀ) ਨੇ ਸਾਂਝੇ ਤੌਰ ‘ਤੇ ਸਵੱਛਤਾ ਹੀ ਸੇਵਾ-ਏਕ ਦਿਨ, ਏਕ ਘੰਟਾ, ਏਕ ਸਾਥ ਸ਼੍ਰਮਦਾਨ ਅਭਿਆਨ ਚਲਾਇਆ। ਇਸ ਪ੍ਰੋਗਰਾਮ ਵਿੱਚ ਐੱਲ.ਆਈ.ਸੀ ਅਤੇ ਪੀਆਈਬੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸਾਹਪੂਰਵਕ ਹਿੱਸਾ ਲਿਆ। ਜਿਸ ਨਾਲ ਸਵੱਛ ਭਾਰਤ ਦੇ ਸੁਪਨੇ ਪ੍ਰਤੀ ਸਮੂਹਿਕ ਪ੍ਰਤੀਬੱਧਤਾ ਦਰਸਾਈ ਗਈ। ਇਸ ਮੌਕੇ ਪ੍ਰਤਿਭਾਗੀਆਂ ਨੇ ਸੋਲਨ ਦੇ ਪੁਰਾਣੇ ਬੱਸ ਸਟੈਂਡ, ਬਜ਼ਾਰ ਅਤੇ ਪਾਰਕ ਦੇ ਆਲੇ-ਦੁਆਲੇ ਦੀ ਸਫਾਈ ਕੀਤੀ, ਜਿਸ ਨਾਲ ਸਵੱਛ ਭਾਰਤ ਮਿਸ਼ਨ ਦੇ ਪ੍ਰਤੀ ਸਮੂਹਿਕ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ।
ਇਸ ਦੌਰਾਨ ਸਾਰੇ ਪ੍ਰਤਿਭਾਗੀਆਂ ਨੇ ਇਕਜੁੱਟ ਹੋ ਕੇ ਸਫਾਈ ਦੇ ਕੰਮ ਵਿੱਚ ਨਾ ਸਿਰਫ਼ ਹਿੱਸਾ ਲਿਆ ਸਗੋਂ ਸਵੱਛਤਾ ਦੇ ਇਸ ਅਭਿਆ ਨੂੰ ਸੰਕਲਪ ਬਣਾਉਣ ਦਾ ਵੀ ਫੈਸਲਾ ਲਿਆ। ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਹੁਲਾਰਾ ਦੇਣ ਲਈ ਸਵੱਛਤਾ ਦੇ ਹਿਤ ਵਿੱਚ ਜਾਗਰੂਕਤਾ ਫੈਲਾਈ ਗਈ। ਇਸ ਮੌਕੇ ‘ਤੇ ਸਾਰੇ ਪ੍ਰਤਿਭਾਗੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਗਈ, ਜਿਸ ਵਿੱਚ ਸਵੱਛਤਾ ਅਤੇ ਟਿਕਾਊ ਜੀਵਨ ਪ੍ਰਤੀ ਆਪਣੇ ਸਮਰਪਣ ਨੂੰ ਦੁਹਰਾਇਆ ਗਿਆ।
ਇਸ ਮੌਕੇ ਐੱਲ.ਆਈ.ਸੀ ਸੋਲਨ ਬ੍ਰਾਂਚ ਦੇ ਸੀਨੀਅਰ ਮੈਨੇਜਰ, ਰਮੇਸ਼ ਗਾਂਧੀ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸਵੱਛ ਭਾਰਤ ਮਿਸ਼ਨ ਇੱਕ ਜਨ ਅੰਦੋਲਨ ਹੈ, ਜਿਸ ਵਿੱਚ ਸਾਰਿਆਂ ਦੀ ਸ਼ਮੂਲਿਅਤ ਹੋਣੀ ਲਾਜ਼ਮੀ ਹੈ। ਸਵੱਛਤਾ ਸਿਰਫ਼ ਸਰਕਾਰੀ ਪਹਿਲ ਨਹੀਂ, ਸਗੋਂ ਹਰੇਕ ਨਾਗਰਿਕ ਦੀ ਜ਼ਿੰਮੇਦਾਰੀ ਹੈ ਅਤੇ ਜੇਕਰ ਹਰ ਇੱਕ ਨਾਗਰਿਕ ਆਪਣੀ ਇਸ ਜ਼ਿੰਮੇਦਾਰੀ ਨੂੰ ਸੱਚੇ ਅਰਥਾਂ ਵਿੱਚ ਨਿਭਾਏ ਤਾਂ ਸਵੱਛ ਭਾਰਤ ਅਤੇ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋ ਸਕਦਾ ਹੈ।







