Homeਪੰਜਾਬਫੋਰਟੀਸ ਹਸਪਤਾਲ ਨੇੜੇ ਪੁਲਿਸ ਸਟੇਸ਼ਨ ਸਾਹਮਣੇ ਧਮਾਕਾ ਲੱਗੀ ਅੱਗ

ਫੋਰਟੀਸ ਹਸਪਤਾਲ ਨੇੜੇ ਪੁਲਿਸ ਸਟੇਸ਼ਨ ਸਾਹਮਣੇ ਧਮਾਕਾ ਲੱਗੀ ਅੱਗ

ਕਾਰਾਂ ਵਿੱਚ ਹੋਏ ਧਮਾਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ


ਮੋਹਾਲੀ 24 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੋਹਾਲੀ ਦੇ ਫੋਰਟਿਸ ਹਸਪਤਾਲ ਨੇੜੇ ਪੁਲਿਸ ਸਟੇਸ਼ਨ ’ਚ ਚੱਲਦੇ ਕੇਸਾਂ ਵਿਚ ਪਾਰਕਿੰਗ ਵਿੱਚ ਰੱਖੀਆਂ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਫੇਜ਼ 8 ਪੁਲਿਸ ਸਟੇਸ਼ਨ ਦੇ ਸਾਹਮਣੇ ਵਾਪਰੀ। ਚਾਰ ਤੋਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰਤ ਮੌਕੇ ਉਤੇ ਪਹੁੰਚੀਆਂ। ਕੁਝ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ।

ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਵਾਹਨਾਂ ਨੂੰ ਅੱਗ ਲੱਗੀ, ਜ਼ੋਰਦਾਰ ਧਮਾਕੇ ਸੁਣਾਈ ਦਿੱਤੇ, ਜਿਸ ਨਾਲ ਦਹਿਸ਼ਤ ਫੈਲ ਗਈ। ਇਹ ਇਲਾਕਾ ਫੋਰਟਿਸ ਹਸਪਤਾਲ, ਪੁੱਡਾ ਭਵਨ, ਪੰਚਾਇਤ ਭਵਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਰਗੀਆਂ ਇਮਾਰਤਾਂ ਦੇ ਨੇੜੇ ਹੈ। ਅੱਗ ਤੇਜ਼ੀ ਨਾਲ ਫੈਲ ਗਈ, ਅਤੇ 10 ਤੋਂ 12 ਵਾਹਨ ਸੜ ਗਏ।

RELATED ARTICLES
- Advertisment -
Google search engine
Google search engine
Google search engine

Most Popular

Recent Comments