Homeਪਟਿਆਲਾ ਅਪਡੇਟਕਾਂਗਰਸ ਆਗੂ ਦੇ ਭਰਾ ਦਾ ਕਤਲ

ਕਾਂਗਰਸ ਆਗੂ ਦੇ ਭਰਾ ਦਾ ਕਤਲ

ਲੁਧਿਆਣਾ 23 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਦੇ ਲੁਧਿਆਣਾ ਵਿਚ ਇੱਕ ਕਾਂਗਰਸੀ ਆਗੂ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਮੋਟਰਸਾਈਕਲ ਉਤੇ ਆਏ ਅਤੇ ਨੌਜਵਾਨ ਨੂੰ ਇਕ ਅਹਾਤੇ ਵਿੱਚ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਖੂਨ ਨਾਲ ਲੱਥਪੱਥ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਯੂਥ ਕਾਂਗਰਸ ਆਗੂ ਅਨੁਜ ਕੁਮਾਰ ਦਾ ਭਰਾ ਹੈ।

ਇਹ ਘਟਨਾ ਸਾਹਨੇਵਾਲ ਹਲਕੇ ਦੇ ਨੰਦਪੁਰ ਸੂਏ ਨੇੜੇ ਵਾਪਰੀ। ਸਾਹਨੇਵਾਲ ਥਾਣੇ ਦੇ ਐਸਐਚਓ ਗੁਰਮੁਖ ਸਿੰਘ ਦੀ ਅਗਵਾਈ ਹੇਠ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments