Homeਮਨੋਰੰਜਨਯਸ਼ ਰਾਜ ਫਿਲਮ ਦਾ ਨਵਰਾਤਰੀ ਦਾ ਤੋਹਫਾ ਫਿਲਮ ‘ਮਰਦਾਨੀ 3’

ਯਸ਼ ਰਾਜ ਫਿਲਮ ਦਾ ਨਵਰਾਤਰੀ ਦਾ ਤੋਹਫਾ ਫਿਲਮ ‘ਮਰਦਾਨੀ 3’

ਫ਼ਿਲਮ 27 ਫਰਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


 

ਮੁੰਬਈ 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਯਸ਼ ਰਾਜ ਫਿਲਮਜ਼ ਨੇ ਨਵਰਾਤਰੀ ਦੀ ਸ਼ੁਭ ਸ਼ੁਰੂਆਤ ਨੂੰ ਦਰਸਾਉਂਦੇ ਹੋਏ, ਮਰਦਾਨੀ 3 ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ। ਇਹ ਪੋਸਟਰ ਚੰਗਿਆਈ ਅਤੇ ਬੁਰਾਈ ਵਿਚਕਾਰ ਹੋਣ ਵਾਲੇ ਮਹਾਂਯੁੱਧ ਦੀ ਤਿਆਰੀਆਂ ਨੂੰ ਦਰਸਾਉਂਦਾ ਹੈ! ਰਾਣੀ ਮੁਖਰਜੀ ਇੱਕ ਵਾਰ ਫਿਰ ਤੋਂ ਆਪਣੇ ਸਰਬਸੰਮਤੀ ਨਾਲ ਪਸੰਦ ਕੀਤੇ ਗਏ ਕਿਰਦਾਰ ਬਹਾਦਰ ਪੁਲਿਸ ਅਧਿਕਾਰੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਰੂਪ ਵਿੱਚ ਵਾਪਸੀ ਕਰ ਰਹੀ ਹੈ। ਪੋਸਟਰ ਦੇ ਨਾਲ ‘ਐਗਿਰੀ ਨੰਦਿਨੀ’ ਦੇ ਸ਼ਕਤੀਸ਼ਾਲੀ ਮੰਤਰ ਉਚਾਰਨ ਨੂੰ ਜੋੜਿਆ ਗਿਆ ਹੈ, ਜੋ ਮਾਂ ਦੁਰਗਾ ਦੀ ਉਸ ਸ਼ਕਤੀ ਦਾ ਜਸ਼ਨ ਹੈ ਜਦੋਂ ਉਨ੍ਹਾਂ ਨੇ ਮਹਿਖਾਸੁਰ ਦਾ ਵਧ ਕੀਤਾ ਸੀ। ਇਹ ਸੰਕੇਤ ਦਿੰਦਾ ਹੈ ਕਿ ਸ਼ਿਵਾਨੀ ਨੂੰ ਇੱਕ ਨਿਰਦਈ ਕੇਸ ਸੁਲਝਾਉਣ ਅਤੇ ਇਨਸਾਫ਼ ਦਿਵਾਉਣ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹੋਏ ਪੂਰੀ ਦ੍ਰਿੜਤਾ ਦੀ ਲੋੜ ਹੋਵੇਗੀ।

ਮਰਦਾਨੀ ਸੀਰੀਜ਼, ਜੋ ਭਾਰਤ ਦੀ ਇਕਲੌਤੀ ਸਫ਼ਲ ਮਹਿਲਾ-ਪ੍ਰਧਾਨ ਫਿਲਮ ਫ੍ਰੈਂਚਾਈਜ਼ੀ ਹੈ, ਲਗਾਤਾਰ ਆਪਣੇ ਸ਼ਕਤੀਸ਼ਾਲੀ ਕਥਾਨਕ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਰਹੀ ਹੈ। ਇਹ ਸਮਾਜ ਨੂੰ ਆਇਨਾ ਦਿਖਾਉਣ ਵਾਲੇ ਸਖਤ ਸੰਦੇਸ਼ ਦਿੰਦੀ ਹੈ, ਜੋ ਸਭ ਨੂੰ ਇਹ ਸਵੀਕਾਰ ਕਰਨ ‘ਤੇ ਮਜਬੂਰ ਕਰਦੀ ਹੈ ਕਿ ਸਾਡੇ ਦੇਸ਼ ਵਿੱਚ ਹਰ ਰੋਜ਼ ਕਿੰਨੇ ਘਿਨਾਉਣੇ ਅਪਰਾਧ ਹੁੰਦੇ ਹਨ। 2014 ਦੀ ਮਰਦਾਨੀ ਅਤੇ 2019 ਦੀ ਮਰਦਾਨੀ 2 ਦੀ ਭਾਰੀ ਸਫ਼ਲਤਾ ਤੋਂ ਬਾਅਦ, ਤੀਜਾ ਅਧਿਆਇ ਹੋਰ ਵੀ ਜ਼ਿਆਦਾ ਡਾਰਕ ਅਤੇ ਸਖ਼ਤ ਹੋਣ ਦਾ ਵਾਅਦਾ ਕਰਦਾ ਹੈ, ਤਾਂ ਜੋ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਇੱਕ ਰੋਮਾਂਚਕ ਅਤੇ ਸੀਟ ਨਾਲ ਬੰਨ੍ਹ ਕੇ ਰੱਖਣ ਵਾਲਾ ਅਨੁਭਵ ਮਿਲੇ।

ਇਸ ਮਸ਼ਹੂਰ ਮਹਿਲਾ-ਪੁਲਿਸ ਫ੍ਰੈਂਚਾਈਜ਼ੀ ਦੇ ਤੀਜੇ ਭਾਗ ਦਾ ਨਿਰਦੇਸ਼ਨ ਅਭਿਰਾਜ ਮਿਨਾਵਾਲਾ ਨੇ ਕੀਤਾ ਹੈ ਅਤੇ ਇਸਨੂੰ ਆਦਿਤਿਆ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments