Homeਪੰਜਾਬਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਘਟਾਉਣ ਦੇ ਮਾਮਲੇ ’ਚ ਭੜਕੇ ਮੁੱਖ ਮੰਤਰੀ ਪੰਜਾਬ

ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਘਟਾਉਣ ਦੇ ਮਾਮਲੇ ’ਚ ਭੜਕੇ ਮੁੱਖ ਮੰਤਰੀ ਪੰਜਾਬ

ਪੰਜਾਬ 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਘਟਾਉਣ ਦੇ ਮਾਮਲੇ ’ਚ ਭੜਕ ਪਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੁਦ ਜੀ.ਐਸ.ਟੀ. ਲਾਗੂ ਕੀਤਾ ਸੀ ਅਤੇ ਇਸਨੂੰ ਮਾਸਟਰਸਟ੍ਰੋਕ ਕਿਹਾ ਸੀ, ਪਰ ਹੁਣ ਇਸਨੂੰ ਘਟਾ ਕੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਹੀ ਇਸਨੂੰ ਵਧਾਉਂਦੇ ਹਨ, ਖੁਦ ਹੀ ਇਸ ਨੂੰ ਘਟਾਉਂਦੇ ਹਨ ਅਤੇ ਕਹਿੰਦੇ ਹਨ ਕਮਾਲ ਹੋ ਗਿਆ। ਭਾਜਪਾ ਨੇ ਜੀ.ਐਸ.ਟੀ. ਲਾਗੂ ਕੀਤਾ ਸੀ ਅਤੇ ਇਸਨੂੰ ਘਟਾ ਵੀ ਦਿੱਤਾ ਸੀ। ਜੇਕਰ ਇਹ ਟੈਕਸ ਪਹਿਲਾਂ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਮਹਿੰਗਾਈ ਅਸਮਾਨ ਨੂੰ ਨਾ ਛੂਹਦੀ।

ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਦਿਖਾਵਾ ਕਰਨ ਦੀ ਬਜਾਏ, ਸੂਬੇ ਨੂੰ ਪਹਿਲਾਂ ਜੀ.ਐਸ.ਟੀ. ਦੇ ਬਕਾਏ ਜਾਰੀ ਕਰਨੇ ਚਾਹੀਦੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments