Homeਦੇਸ਼“ਮੁੰਡਾ ਹਿਮਾਚਲ ਦਾ ਤੇ ਕੁੜੀ ਚੰਡੀਗੜ੍ਹ ਦੀ” ਸ਼Wਣ ਮੰਤਰੀ ਵਿਕਰਮਾਦਿੱਤਿਆ ਨੇ ਲਏ...

“ਮੁੰਡਾ ਹਿਮਾਚਲ ਦਾ ਤੇ ਕੁੜੀ ਚੰਡੀਗੜ੍ਹ ਦੀ” ਸ਼Wਣ ਮੰਤਰੀ ਵਿਕਰਮਾਦਿੱਤਿਆ ਨੇ ਲਏ ਡਾ. ਅਮਰੀਨ ਕੌਰ ਨਾਲ ਫੇਰੇ

ਦੋਸਤੀ ਲਗਭਗ 8-9 ਸਾਲ ਪੁਰਾਣੀ


ਹਿਮਾਚਲ ਪ੍ਰਦੇਸ਼ /ਚੰਡੀਗੜ੍ਹ, 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਹਿਮਾਚਲ ਪ੍ਰਦੇਸ਼ ਦੇ PWD ਮੰਤਰੀ ਵਿਕਰਮਾਦਿੱਤਿਆ ਸਿੰਘ ਅੱਜ ਡਾ. ਅਮਰੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰਾ ਸਾਹਿਬ ਵਿੱਚ ਸਵੇਰੇ 10 ਵਜੇ ਅਨੰਦ ਕਾਰਜ (ਸਿੱਖ ਰੀਤੀ-ਰਿਵਾਜ) ਹੋਏ । ਵਿਕਰਮਾਦਿੱਤਿਆ ਸਿੰਘ ਆਪਣੀ ਮਾਂ ਪ੍ਰਤਿਭਾ ਸਿੰਘ, ਭੈਣ-ਭਰਾਵਾਂ ਅਤੇ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਚੰਡੀਗੜ੍ਹ ਪਹੁੰਚੇ।

ਦੱਸ ਦਈਏ ਅਮਰੀਨ ਕੌਰ ਸਰਦਾਰ ਜੋਤਿੰਦਰ ਸਿੰਘ ਸੇਖੋ ਅਤੇ ਓਪਿੰਦਰ ਕੌਰ ਦੀ ਬੇਟੀ ਹਨ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਾਈਕੌਲੌਜੀ ਦੀ ਅਸਿਸਟੈਂਟ ਪ੍ਰੋਫੈਸਰ ਹਨ। ਅਮਰੀਨ ਨੇ ਸਾਈਕੋਲੋਜੀ ਵਿੱਚ ਪੀਐਚਡੀ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਗਲਿਸ਼ ਅਤੇ ਮਨੋਵਿਗਿਆਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਸੀ। ਉਹ ਹਾਰਵਰਡ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕਰ ਚੁੱਕੀ ਹਨ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵਿਕਰਮਾਦਿੱਤਿਆ ਸਿੰਘ ਦਾ ਚੰਡੀਗੜ੍ਹ ਆਉਣਾ-ਜਾਣਾ ਲਗਾਤਾਰ ਰਹਿੰਦਾ ਸੀ। ਇਸ ਦੌਰਾਨ ਉਹਨਾਂ ਦੀ ਚੰਡੀਗੜ੍ਹ ਵਿੱਚ ਪੜ੍ਹਾਈ ਕਰ ਰਹੀ ਅਮਰੀਨ ਕੌਰ ਨਾਲ ਦੋਸਤੀ ਹੋ ਗਈ। ਇਹ ਦੋਸਤੀ ਲਗਭਗ 8-9 ਸਾਲ ਪੁਰਾਣੀ ਮੰਨੀ ਜਾ ਰਹੀ ਹੈ।

ਦੱਸ ਦੇਈਏ ਕਿ ਇਹ ਵਿਕਰਮਾਦਿੱਤਿਆ ਸਿੰਘ ਦਾ ਇਹ ਦੂਜਾ ਵਿਆਹ ਹੈ। ਵਿਕਰਮਾਦਿੱਤਿਆ ਸਿੰਘ ਦੀ ਪਹਿਲਾ ਵਿਆਹ ਸੁਦਰਸ਼ਨਾ ਚੂੰਡਾਵਤ (ਰਾਜਸਮੰਦ ਦੀ ਆਮੇਟ ਰਿਆਸਤ ਤੋਂ) ਨਾਲ 8 ਮਾਰਚ 2019 ਨੂੰ ਹੋਇਆ ਸੀ। ਮਨਮੁਟਾਅ ਦੇ ਕਾਰਨ ਦੋਵੇਂ ਦਾ ਲਗਭਗ ਦੋ ਮਹੀਨੇ ਪਹਿਲਾਂ ਤਲਾਕ ਹੋ ਗਿਆ।

ਇਸ ਤੋਂ ਬਾਅਦ ਵਿਕਰਮਾਦਿੱਤਿਆ ਸਿੰਘ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ। ਵਿਕਰਮਾਦਿੱਤਿਆ ਸਿੰਘ ਸ਼ਿਮਲਾ ਗ੍ਰਾਮੀਣ ਵਿਧਾਨ ਸਭਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਉਹ 6 ਵਾਰੀ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਪੁੱਤਰ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments