ਬੰਗਲੁਰੂ 22 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਅੱਜ ਕੈਪਟਨ ਦੀ ਦਲੇਰੀ ਤੇ ਸਮਝਦਾਰੀ ਨਾਲ ਏਅਰ ਇੰਡੀਆ ਦਾ ਜਹਾਜ਼ ਹਾਈਜੈਕ ਹੋਣ ਤੋਂ ਬਚਿਆ। ਸੂਤਰਾਂ ਅਨੁਸਾਰ ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਇੱਕ ਯਾਤਰੀ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਯਾਤਰੀ ਸਹੀ ਪਾਸਕੋਡ ਨਾਲ ਅੰਦਰ ਗਿਆ, ਪਰ ਕੈਪਟਨ ਨੇ ਹਾਈਜੈਕਿੰਗ ਦੇ ਡਰੋਂ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਨਾਲ ਅੰਦਰ ਹੜਕੰਪ ਮੱਚ ਗਿਆ।
ਉਹ ਆਦਮੀ ਅੱਠ ਹੋਰ ਯਾਤਰੀਆਂ ਨਾਲ ਯਾਤਰਾ ਕਰ ਰਿਹਾ ਸੀ। ਸਾਰੇ ਨੌਂ ਯਾਤਰੀਆਂ ਨੂੰ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ। ਏਅਰ ਇੰਡੀਆ ਨੇ ਕਿਹਾ, “ਸਾਨੂੰ ਵਾਰਾਣਸੀ ਜਾਣ ਵਾਲੀ ਉਡਾਣ ਬਾਰੇ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ। ਇੱਕ ਯਾਤਰੀ ਟਾਇਲਟ ਦੀ ਭਾਲ ਕਰਦਿਆਂ ਹੋਇਆਂ ਕਾਕਪਿਟ ਦੇ ਦੁਆਰ ਤੱਕ ਪਹੁੰਚ ਗਿਆ। ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਜਹਾਜ਼ ਵਿੱਚ ਸਵਾਰ ਸੁਰੱਖਿਆ ਦੇ ਸਖ਼ਤ ਉਪਾਅ ਕੀਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਹੋਈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।







