Homeਪੰਜਾਬਲੇਖਕ ਦਾ ਲੋਕਪੱਖੀ ਹੋਣਾ ਬਹੁਤ ਜ਼ਰੂਰੀ: ਭੋਲਾ ਸਿੰਘ ਸੰਘੇੜਾ

ਲੇਖਕ ਦਾ ਲੋਕਪੱਖੀ ਹੋਣਾ ਬਹੁਤ ਜ਼ਰੂਰੀ: ਭੋਲਾ ਸਿੰਘ ਸੰਘੇੜਾ

21 ਸਤੰਬਰ (ਜਗਪ੍ਰੀਤ ਮਹਾਜਨ) : ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁ) ਭਵਾਨੀਗੜ੍ਹ ਵਿਖੇ ਸਰਬਾਂਗੀ ਲੇਖਕ ਭੋਲਾ ਸਿੰਘ ਸੰਘੇੜਾ ਨਾਲ਼ ਰੂਬਰੂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਕੀਤੀ ਗਈ। ਸੰਘੇੜਾ ਸਾਹਿਬ ਨੇ 1987 ਵਿੱਚ ‘ਜ਼ਹਿਰ ਦਾ ਘੁੱਟ’ ਕਹਾਣੀ ਸੰਗ੍ਰਹਿ ਨਾਲ਼ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਹੁਣ ਤੱਕ ਰੇਤ ਦੀਆਂ ਕੰਧਾਂ, ਹਾਏ ਉਇ ਦੁੱਲਿਆ, ਇਹ ਜੰਗ ਕੌਣ ਲੜੇਗਾ, ਜੜ੍ਹ ਮੂਲ, ਮਿੱਟੀ ਦਾ ਪੁੱਤ, ਪੁਨਰਜਨਮ ਕਹਾਣੀ ਸੰਗ੍ਰਹਿ ਇੱਕ ਨਾਵਲ ‘ਬਲ਼ਦੀ ਰੁੱਤ’, ਸ਼ਬਦ ਚਿੱਤਰ ‘ਜੰਗਲੀ ਗੁਲਾਬ’, ਵਿਚਾਰ ਸੰਗ੍ਰਹਿ ‘ਤੇਰਾਂ ਸੌ ਤੇਰਾਂ’, ‘ਸ਼ਬਦਾਂ ਦਾ ਸਫ਼ਰ’, ‘ਸ਼ਬਦਕਾਰ’ ਆਦਿ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਂਦਿਆਂ ਵਡਮੁੱਲੀ ਸਾਹਿਤਕ ਸੇਵਾ ਕੀਤੀ ਹੈ।

ਉਹਨਾਂ ਨੇ ਕਈ ਕਿਤਾਬਾਂ ਸੰਪਾਦਤ ਵੀ ਕੀਤੀਆਂ ਹਨ ਅਤੇ ਉਹਨਾਂ ਦੀਆਂ ਕਈ ਕਿਤਾਬਾਂ ਹਿੰਦੀ, ਕੰਨੜ ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੇਖਕ ਦਾ ਲੋਕਪੱਖੀ ਹੋਣਾ ਬੇਹੱਦ ਜ਼ਰੂਰੀ ਹੈ।

ਇਸ ਮੌਕੇ ਗੋਲਡੀ ਸਿੰਘ, ਗੁਰਪ੍ਰੀਤ ਸਿੰਘ, ਹਰਵੀਰ ਸਿੰਘ ਬਾਗੀ, ਪਰਮਿੰਦਰ ਸਿੰਘ, ਅਭਿਜੀਤ, ਕਾਕਾ ਅਵਤਾਰ ਸਿੰਘ, ਗੁਰਮੁਖ ਸਿੰਘ ਦਿਲਬਰ, ਚਰਨਜੀਤ ਸਿੰਘ ਮੀਮਸਾ, ਲਕਸੀਤਾ ਸ਼ਰਮਾ, ਖੁਸ਼ਲੀਨ ਸ਼ਰਮਾ, ਗੋਪਾਲ ਕ੍ਰਿਸ਼ਨ, ਪਟਵਾਰੀ ਚਰਨਜੀਤ, ਪਵਨ ਕੁਮਾਰ ਹੋਸੀ, ਗੁਰਸੇਵਕ ਸਿੰਘ ਰਾਜਪੁਰਾ, ਸੰਦੀਪ ਸਿੰਘ ਬਖੋਪੀਰ, ਰਣਜੀਤ ਆਜ਼ਾਦ ਕਾਂਝਲਾ, ਸੁਖਵਿੰਦਰ ਸਿੰਘ ਲੋਟੇ, ਬਲਜੀਤ ਸਿੰਘ ਬਾਂਸਲ, ਸਰਬਜੀਤ ਸੰਗਰੂਰਵੀ, ਵੀਰਇੰਦਰ ਘੰਗਰੋਲੀ, ਸੁਖਵਿੰਦਰ ਸਮਾਣਾ, ਜਗਮਿੰਦਰਪਾਲ ਬਰਾਸ, ਇੰਜ ਸਤਨਾਮ ਸਿੰਘ ਮੱਟੂ, ਹੰਸ ਰਾਜ ਨਫਰੀਆ,  ਚੰਨਾ ਸਿੰਘ ਆਦਿ ਸ਼ਾਇਰਾਂ  ਨੇ ਆਪੋ ਆਪਣੀਆਂ ਰਚਨਾਵਾਂ ਨਾਲ਼ ਰੰਗ ਬੰਨ੍ਹੀ ਰੱਖਿਆ।

ਸਟੇਜ ਸੰਚਾਲਨ ਗੁਰਜੰਟ ਬੀਂਬੜ ਵੱਲੋਂ ਕੀਤਾ ਗਿਆ। ਕੁਲਵੰਤ ਖਨੌਰੀ ਵੱਲੋਂ ਆਏ ਸਮੁੱਚੇ ਸ਼ਾਇਰਾਂ ਪਾਠਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments