Homeਪੰਜਾਬਲੁਧਿਆਣਾ ਪੁਲਿਸ ਨੇ 2 ਦਿਨਾਂ ਵਿੱਚ ਹੀ ਲੱਭ ਲਿਆ ਗੁਆਚਾ ਬੱਚਾ, ਦੋਸ਼ੀ...

ਲੁਧਿਆਣਾ ਪੁਲਿਸ ਨੇ 2 ਦਿਨਾਂ ਵਿੱਚ ਹੀ ਲੱਭ ਲਿਆ ਗੁਆਚਾ ਬੱਚਾ, ਦੋਸ਼ੀ ਔਰਤ ਗ੍ਰਿਫਤਾਰ

ਲੁਧਿਆਣਾ,  20 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅੱਧੀ ਰਾਤ ਨੂੰ ਇੱਕ 1 ਸਾਲ ਦੇ ਬੱਚੇ ਨੂੰ ਦੋ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਸੀ। ਪੁਲਿਸ ਨੇ ਘੇਸਪੁਰਾ ਇਲਾਕੇ ਤੋਂ ਬੱਚੇ ਨੂੰ ਬਰਾਮਦ ਕਰ ਲਿਆ। ਦੋਸ਼ੀ ਔਰਤ ਅਨੀਤਾ ਨੂੰ ਵੀ ਉੱਥੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਸੂਤਰਾਂ ਅਨੁਸਾਰ ਬੱਚੇ ਦੇ ਅਗਵਾ ਦੌਰਾਨ ਔਰਤ ਦੇ ਨਾਲ ਦੇਖਿਆ ਗਿਆ ਸਾਥੀ ਉਸ ਦਾ ਭਰਾ ਸੀ। ਅਨੀਤਾ ਦਾ ਪਤੀ ਮੁੰਬਈ ਵਿੱਚ ਕੰਮ ਕਰਦਾ ਹੈ, ਅਤੇ ਉਹ ਕਾਫ਼ੀ ਸਮੇਂ ਤੋਂ ਆਪਣੇ ਪੁੱਤਰ ਨਾਲ ਇਕੱਲੀ ਰਹਿ ਰਹੀ ਹੈ। ਮੁਲਜ਼ਮ ਅਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਇੱਕ ਧੀ ਹੈ। ਕੁਝ ਸਾਲ ਪਹਿਲਾਂ, ਧੀ ਦੇ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ ਸੀ। ਉਹ ਕਾਫ਼ੀ ਸਮੇਂ ਤੋਂ ਡਿਪਰੈਸ਼ਨ ਵਿਚ ਸੀ। ਜਦੋਂ ਉਸ ਨੇ ਬੱਚੇ ਨੂੰ ਖੇਡਦੇ ਦੇਖਿਆ, ਤਾਂ ਉਸ ਨੇ ਉਸ ਨੂੰ ਘਰ ਲੈ ਜਾਣ ਅਤੇ ਪਾਲਣ-ਪੋਸ਼ਣ ਕਰਨ ਦਾ ਫੈਸਲਾ ਕੀਤਾ।

ਹਾਲਾਂਕਿ, ਪੁਲਿਸ ਔਰਤ ਦੇ ਬਿਆਨਾਂ ਦੀ ਸ਼ੱਕ ਦੇ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੂੰ ਬੱਚਿਆਂ ਦੀ ਤਸਕਰੀ ਦਾ ਸ਼ੱਕ ਹੈ। ਫਿਲਹਾਲ ਪੁਲਿਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਜੀਆਰਪੀ ਅਧਿਕਾਰੀ ਵੀ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments