Homeਸੰਸਾਰਵਿਸ਼ੇਸ਼ ਰੱਖਿਆ ਸਮਝੌਤੇ ਤਹਿਤ ਭਾਰਤ—ਪਾਕਿ ਯੁੱਧ ਵਿੱਚ ਜੰਗ ਨੂੰ ਪਾਈ ਠੱਲ੍ਹ

ਵਿਸ਼ੇਸ਼ ਰੱਖਿਆ ਸਮਝੌਤੇ ਤਹਿਤ ਭਾਰਤ—ਪਾਕਿ ਯੁੱਧ ਵਿੱਚ ਜੰਗ ਨੂੰ ਪਾਈ ਠੱਲ੍ਹ

ਸਾਊਦੀ ਅਰਬ 18 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) ਭਾਰਤ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਖਿਲਾਫ ਕੀਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੌਮਾਂਤਰੀ ਰਣਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਪਹਿਲਾਂ ਅਮਰੀਕਾ ਪਾਕਿਸਤਾਨੀ ਨਾਲ ਡਟ ਕੇ ਖੜ੍ਹ ਗਿਆ ਤੇ ਹੁਣ ਸਾਊਦੀ ਅਰਬ ਨੇ ਵੱਡਾ ਕਦਮ ਚੁੱਕਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨੇ ਸਾਊਦੀ ਅਰਬ ਨਾਲ ਇੱਕ ਵਿਸ਼ੇਸ਼ ਰੱਖਿਆ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਤਹਿਤ ਇੱਕ ਦੇਸ਼ ‘ਤੇ ਹਮਲਾ ਦੋਵਾਂ ‘ਤੇ ਹਮਲਾ ਮੰਨਿਆ ਜਾਵੇਗਾ। ਸ਼ਾਹਬਾਜ਼ ਸ਼ਰੀਫ ਸਾਊਦੀ ਅਰਬ ਦੇ ਦੌਰੇ ‘ਤੇ ਹਨ ਤੇ ਉਨ੍ਹਾਂ ਨੇ ਆਪਣੀ ਫੇਰੀ ਦੌਰਾਨ ਸਮਝੌਤੇ ‘ਤੇ ਦਸਤਖਤ ਕੀਤੇ ਹਨ।

ਮੰਨਿਆ ਜਾ ਰਿਹਾ ਹੈ ਕਿ ਬਦਲਦੀਆਂ ਕਮੌਂਤਰੀ ਪ੍ਰਸਥਿਤੀਆਂ ਤੇ ਇਸ ਸਮਝੌਤੇ ਨਾਲ ਭਾਰਤ-ਪਾਕਿ ਜੰਗ ਦੀ ਸੰਭਾਵਨਾ ਨੂੰ ਬ੍ਰੇਕ ਲੱਗ ਗਈ ਹੈ। ਭਾਰਤੀ ਹਮਲੇ ਮਗਰੋਂ ਪਾਕਿਸਤਾਨ ਅਮਰੀਕਾ, ਕਈ ਯੂਰਪੀਅਨ ਤੇ ਇਸਲਾਮਿਕ ਦੇਸ਼ਾਂ ਨਾਲ ਨੇੜਤਾ ਵਧਾ ਰਿਹਾ ਹੈ। ਇਸ ਤਹਿਤ ਪਾਕਿਸਤਾਨ ਦੇ ਫੌਜ ਮੁਖੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵਿਦੇਸ਼ੀ ਦੌਰੇ ਕਰ ਰਹੇ ਹਨ। ਇੱਕ ਹਫ਼ਤੇ ਦੇ ਅੰਦਰ ਖਾੜੀ ਖੇਤਰ ਦਾ ਇਹ ਉਨ੍ਹਾਂ ਦਾ ਤੀਜਾ ਦੌਰਾ ਹੈ।

ਇਸ ਤੋਂ ਪਹਿਲਾਂ ਉਹ ਕਤਰ ਗਏ ਸਨ। ਉਨ੍ਹਾਂ ਨੇ ਕਤਰ ਵਿੱਚ ਹਮਾਸ ਲੀਡਰਸ਼ਿਪ ‘ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਦੋਹਾ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਇਸ ਮੁੱਦੇ ‘ਤੇ ਅਰਬ-ਇਸਲਾਮਿਕ ਦੇਸ਼ਾਂ ਦੀ ਇੱਕ ਐਮਰਜੈਂਸੀ ਮੀਟਿੰਗ ਵਿੱਚ ਹਿੱਸਾ ਲਿਆ। ‘ਦ ਟਾਈਮਜ਼ ਆਫ਼ ਇਜ਼ਰਾਈਲ’ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਤੇ ਸਾਊਦੀ ਅਰਬ ਨੇ ਇੱਕ ਆਪਸੀ ਰਣਨੀਤਕ ਰੱਖਿਆ ਸਮਝੌਤੇ ‘ਤੇ ਦਸਤਖਤ ਕੀਤੇ ਹਨ।

ਸ਼ਾਹਬਾਜ਼ ਸ਼ਰੀਫ ਰਿਆਧ ਵਿੱਚ ਹਨ, ਜਿੱਥੇ ਉਨ੍ਹਾਂ ਦਾ ਸਵਾਗਤ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਲ-ਯਾਮਾਮਾ ਪੈਲੇਸ ਵਿੱਚ ਕੀਤਾ। ਪਾਕਿਸਤਾਨ ਤੇ ਸਾਊਦੀ ਅਰਬ ਦੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਦਾ ਉਦੇਸ਼ ਨਾ ਸਿਰਫ਼ ਦੁਵੱਲੇ ਸੁਰੱਖਿਆ ਸਬੰਧਾਂ ਨੂੰ ਡੂੰਘਾ ਕਰਨਾ ਹੈ, ਸਗੋਂ ਖੇਤਰੀ ਤੇ ਵਿਸ਼ਵਵਿਆਪੀ ਸ਼ਾਂਤੀ ਨੂੰ ਵੀ ਉਤਸ਼ਾਹਿਤ ਕਰਨਾ ਹੈ।

ਡਾਨ ਅਖਬਾਰ ਅਨੁਸਾਰ ਸਮਝੌਤੇ ‘ਤੇ ਦਸਤਖਤ ਕਰਨ ਦਾ ਐਲਾਨ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਵਿੱਚ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਵਿਰੁੱਧ ਕੋਈ ਵੀ ਹਮਲਾ ਦੋਵਾਂ ਵਿਰੁੱਧ ਹਮਲਾ ਮੰਨਿਆ ਜਾਵੇਗਾ। ਦਸਤਖਤ ਸਮਾਰੋਹ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ, “ਲਗਪਗ ਅੱਠ ਦਹਾਕਿਆਂ ਤੋਂ ਮੌਜੂਦ ਤੇ ਭਾਈਚਾਰੇ, ਇਸਲਾਮੀ ਏਕਤਾ ਤੇ ਸਾਂਝੇ ਰਣਨੀਤਕ ਹਿੱਤਾਂ ਦੇ ਬੰਧਨਾਂ ‘ਤੇ ਅਧਾਰਤ ਸਾਂਝੇਦਾਰੀ ਨੂੰ ਜਾਰੀ ਰੱਖਦੇ ਹੋਏ, ਦੋਵਾਂ ਧਿਰਾਂ ਨੇ ਰਣਨੀਤਕ ਆਪਸੀ ਰੱਖਿਆ ਸਮਝੌਤੇ ‘ਤੇ ਦਸਤਖਤ ਕੀਤੇ।”

RELATED ARTICLES
- Advertisment -
Google search engine
Google search engine
Google search engine

Most Popular

Recent Comments