Homeਸੰਸਾਰਟਰੰਪ ਆਪਣੀ ਪਤਨੀ ਨਾਲ ਪਹੁੰਚੇ ਯੂ.ਕੇ, ਬ੍ਰਿਟਿਸ਼ ਰਾਜਾ ਤੇ ਰਾਣੀ ਨਾਲ ਕੀਤੀ...

ਟਰੰਪ ਆਪਣੀ ਪਤਨੀ ਨਾਲ ਪਹੁੰਚੇ ਯੂ.ਕੇ, ਬ੍ਰਿਟਿਸ਼ ਰਾਜਾ ਤੇ ਰਾਣੀ ਨਾਲ ਕੀਤੀ ਮੁਲਾਕਾਤ

ਯੂ.ਕੇ., 17 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਯੂ.ਕੇ. ਦੇ ਦੋ ਦਿਨਾਂ ਦੇ ਸਰਕਾਰੀ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬੀਤੀ ਰਾਤ ਆਪਣੀ ਪਤਨੀ ਨਾਲ ਯੂ.ਕੇ. ਪਹੁੰਚੇ। ਇਹ ਦੋ ਦਿਨਾਂ ਦਾ ਸਰਕਾਰੀ ਦੌਰਾ ਹੋਵੇਗਾ। ਇਹ ਟਰੰਪ ਦਾ ਤਿੰਨ ਮਹੀਨਿਆਂ ਵਿੱਚ ਦੂਜਾ ਯੂ.ਕੇ. ਦੌਰਾ ਹੈ। ਇਸ ਤੋਂ ਪਹਿਲਾਂ, ਜੁਲਾਈ ਵਿੱਚ, ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ ਅਤੇ ਹੁਣ ਇੰਗਲੈਂਡ ਦਾ ਦੌਰਾ ਕੀਤਾ ਸੀ।

ਟਰੰਪ ਆਪਣੀ ਪਤਨੀ ਮੇਲਾਨੀਆ ਨਾਲ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ ‘ਤੇ ਉਤਰੇ ਸਨ। ਉਨ੍ਹਾਂ ਦਾ ਸਵਾਗਤ ਯੂ.ਕੇ. ਦੇ ਵਿਦੇਸ਼ ਮੰਤਰੀ ਯਵੇਟ ਕੂਪਰ ਅਤੇ ਕਈ ਹੋਰ ਅਧਿਕਾਰੀਆਂ ਨੇ ਕੀਤਾ, ਅਤੇ ਯੂਕੇ ਦੇ ਸੈਨਿਕਾਂ ਨੇ ਹਵਾਈ ਅੱਡੇ ‘ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ।

ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਅੱਜ ਯੂਕੇ ਦੇ ਰਾਇਲ ਪਰਿਵਾਰ ਨਾਲ ਉਨ੍ਹਾਂ ਦੇ ਸ਼ਾਹੀ ਮਹਿਲ ਵਿੰਡਸਰ ਕੈਸਲ ਵਿੱਚ ਮੁਲਾਕਾਤ ਕਰਨਗੇ। ਇਨ੍ਹਾਂ ਵਿੱਚ ਕਿੰਗ ਚਾਰਲਸ ਤੀਜਾ, ਕੁਈਨ ਕੈਮਿਲ, ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਸ਼ਾਮਲ ਹਨ। ਵਿੰਡਸਰ ਕੈਸਲ ਵਿੱਚ ਟਰੰਪ ਅਤੇ ਮੇਲਾਨੀਆ ਦਾ ਸ਼ਾਨਦਾਰ ਸਵਾਗਤ ਸੈਂਟ ਜਾਰਜ ਹਾਲ ਵਿੱਚ ਡਿਨਰ ਦਾ ਵੀ ਆਯੋਜਨ ਕੀਤਾ ਜਾਵੇਗਾ।

ਟਰੰਪ ਨੇ ਚਾਰਲਜ਼ ਤੀਜਾ ਨੂੰ ਆਪਣਾ ਦੋਸਤ ਕਿਹਾ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਯੂ.ਕੇ. ਆਏ ਹਨ। ਟਰੰਪ ਨੇ ਚਾਰਲਜ਼ ਤੀਜਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਕਿਹਾ। ਯੂ.ਕੇ. ਦੌਰੇ ਦੌਰਾਨ ਟਰੰਪ, ਪੀ.ਐਮ. ਕੀਰ ਸਟਾਰਮਰ (Keir Starmer) ਤੋਂ ਵੀ ਮਿਲਣਗੇ ਅਤੇ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਕਰਨਗੇ। ਟਰੰਪ ਦੇ ਇਸ ਦੌਰੇ ਦੇ ਦੌਰਾਨ ਅਮਰੀਕਾ ਅਤੇ ਯੂਕੇ ‘ਚ 3.6 ਲੱਖ ਕਰੋੜ ਦੀ ਡੀਲ ਹੋਵੇਗੀ। ਇਹ ਡੀਲ ਟੈਕਨੋਲੋਜੀ, ਊਰਜਾ ਅਤੇ ਵਪਾਰ ਨਾਲ ਸਬੰਧਤ ਹੋਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments