Homeਪਟਿਆਲਾ ਅਪਡੇਟਗਲਤ ਪਾਰਕਿੰਗ ਕਰਨ ਵਾਲੇ ਅਦਾਰਿਆਂ ਖਿਲਾਫ ਨਿਗਮ ਕਰੇਗਾ ਸਖ਼ਤ ਕਾਰਵਾਈ - ਮੇਅਰ...

ਗਲਤ ਪਾਰਕਿੰਗ ਕਰਨ ਵਾਲੇ ਅਦਾਰਿਆਂ ਖਿਲਾਫ ਨਿਗਮ ਕਰੇਗਾ ਸਖ਼ਤ ਕਾਰਵਾਈ – ਮੇਅਰ ਕੁੰਦਨ ਗੋਗੀਆ

ਪਟਿਆਲਾ, 16 ਸਤੰਬਰ  (ਸ਼ਹੀਦ—ਏ—ਆਜ਼ਮ ਬਿਓਰੋ):   ਪਟਿਆਲਾ ਸ਼ਹਿਰ ਵਿੱਚ ਵਧ ਰਹੀ ਟਰੈਫਿਕ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਹਸਪਤਾਲ, ਇੰਸਟੀਚਿਊਟ ਅਤੇ ਜਿਨ੍ਹਾਂ ਵੀ ਪ੍ਰਾਈਵੇਟ ਅਦਾਰਿਆਂ ਵੱਲੋਂ ਆਪਣੀਆਂ ਗੱਡੀਆਂ ਸੜਕਾਂ ‘ਤੇ ਗਲਤ ਢੰਗ ਨਾਲ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਉਹ ਟਰੈਫਿਕ ਜਾਮ ਦਾ ਮੁੱਖ ਕਾਰਨ ਬਣ ਰਹੀਆਂ ਹਨ।

ਮੇਅਰ ਨੇ ਸਪਸ਼ਟ ਕੀਤਾ ਕਿ ਹੁਣ ਹਰੇਕ ਪ੍ਰਾਈਵੇਟ ਸੰਸਥਾ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਗਾਰਡ ਜਾਂ ਕਰਮਚਾਰੀ ਤਾਇਨਾਤ ਕਰੇ, ਜੋ ਵਾਹਨਾਂ ਨੂੰ ਨਿਰਧਾਰਤ ਪਾਰਕਿੰਗ ਵਿੱਚ ਖੜ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਲੋਕਾਂ ਦੇ ਆਵਾਜਾਈ ਲਈ ਹਨ, ਨਾ ਕਿ ਨਿੱਜੀ ਪਾਰਕਿੰਗ ਲਈ। ਇਸ ਲਈ ਗਲਤ ਪਾਰਕਿੰਗ ਕਰਨ ਵਾਲੇ ਅਦਾਰਿਆਂ ਖਿਲਾਫ ਨਿਗਮ ਸਖ਼ਤ ਕਾਰਵਾਈ ਵੀ ਕਰੇਗਾ।

ਮੇਅਰ ਗੋਗੀਆ ਨੇ ਕਿਹਾ ਕਿ ਸ਼ਹਿਰ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਪ੍ਰਾਈਵੇਟ ਸੰਸਥਾਵਾਂ ਨੂੰ ਆਪਣੀ ਪਾਰਕਿੰਗ ਪ੍ਰਣਾਲੀ ਢੰਗ ਨਾਲ ਬਣਾਉਣੀ ਪਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਹਰ ਸੰਸਥਾ ਆਪਣਾ ਯੋਗਦਾਨ ਦੇਵੇ ਤਾਂ ਟਰੈਫਿਕ ਸਮੱਸਿਆ ‘ਤੇ ਵੱਡੇ ਪੱਧਰ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਅੰਤ ਵਿੱਚ, ਮੇਅਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਹਸਪਤਾਲ ਜਾਂ ਇੰਸਟੀਚਿਊਟ ਵੱਲੋਂ ਗਲਤ ਪਾਰਕਿੰਗ ਕਰਵਾਈ ਗਈ ਤਾਂ ਉਸ ਅਦਾਰੇ ਨੂੰ ਜੁਰਮਾਨਾ ਭਰਨਾ ਪਵੇਗਾ ਅਤੇ ਦੁਬਾਰਾ ਉਲੰਘਣਾ ਕਰਨ ‘ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments