Homeਪਟਿਆਲਾ ਅਪਡੇਟਰਿਐਲਟੀ ਚੈੱਕ ਦੌਰਾਨ ਤਫੱਜਲਪੁਰਾ ਇਲਾਕੇ ਦੀ ਸਫਾਈ ਦੇ ਕੰਮ ਤੋਂ ਸਫਾਈ ਸੇਵਕਾਂ...

ਰਿਐਲਟੀ ਚੈੱਕ ਦੌਰਾਨ ਤਫੱਜਲਪੁਰਾ ਇਲਾਕੇ ਦੀ ਸਫਾਈ ਦੇ ਕੰਮ ਤੋਂ ਸਫਾਈ ਸੇਵਕਾਂ ਤੋਂ ਸੰਤੁਸ਼ਟ ਮੇਅਰ ਕੁੰਦਨ ਗੋਗੀਆ

ਪਟਿਆਲਾ, 16 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਸ਼ਹਿਰ ਨੂੰ ਸਾਫ–ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਤੇ ਦਿਨੀਂ ਮੇਅਰ ਕੁੰਦਨ ਗੋਗੀਆ ਵਲੋਂ ਤਫੱਜਲਪੁਰਾ ਇਲਾਕੇ ਦਾ ਖੁਦ ਰਿਐਲਟੀ ਚੈੱਕ ਕਰਦਿਆਂ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਸਫਾਈ ਸੇਵਕਾਂ ਦੀ ਹਾਜ਼ਰੀ ਰਜਿਸਟਰ ਚੈਕ ਕੀਤੀ ਅਤੇ ਸਫਾਈ ਪ੍ਰਣਾਲੀ ਦੀ ਜਾਂਚ ਕੀਤੀ।

ਮੇਅਰ ਨੇ ਵੇਖਿਆ ਕਿ ਸਾਰੇ ਸਫਾਈ ਸੇਵਕ ਆਪਣੀ ਡਿਊਟੀ ‘ਤੇ ਮੌਜੂਦ ਸਨ ਅਤੇ ਇਲਾਕੇ ਵਿੱਚ ਸਫਾਈ ਪ੍ਰਬੰਧ ਵੀ ਸੰਤੋਸ਼ਜਨਕ ਸਨ। ਹਾਜ਼ਰੀ ਪੂਰੀ ਮਿਲਣ ‘ਤੇ ਮੇਅਰ ਨੇ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਤੁਹਾਡੇ ਯੋਗਦਾਨ ਕਾਰਨ ਹੀ ਪਟਿਆਲਾ ਸ਼ਹਿਰ ਸਾਫ਼-ਸੁਥਰਾ ਬਣਿਆ ਰਹਿੰਦਾ ਹੈ। ਹਰ ਮੁਲਾਜ਼ਮ ਦੀ ਮਿਹਨਤ ਸ਼ਹਿਰ ਦੀ ਤਰੱਕੀ ਵਿੱਚ ਮਹੱਤਵਪੂਰਨ ਹੈ, ਕਿਉਂਕਿ ਲੋਕਾਂ ਨੂੰ ਸਾਫ਼ ਵਾਤਾਵਰਣ ਦੇਣਾ ਨਗਰ ਨਿਗਮ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।

ਮੇਅਰ ਗੋਗੀਆ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ, ਕੂੜਾ ਨਿਰਧਾਰਿਤ ਥਾਵਾਂ ‘ਤੇ ਹੀ ਸੁੱਟਣ ਅਤੇ ਸ਼ਹਿਰ ਨੂੰ ਸੁਚੱਜਾ ਰੱਖਣ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ “ਪਟਿਆਲਾ ਨੂੰ ਸਵੱਛ ਅਤੇ ਸਿਹਤਮੰਦ ਬਣਾਉਣ ਲਈ ਨਗਰ ਨਿਗਮ ਅਤੇ ਨਾਗਰਿਕ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ।”

RELATED ARTICLES
- Advertisment -
Google search engine
Google search engine
Google search engine

Most Popular

Recent Comments