Home ਪੰਜਾਬ ਨਕਲੀ ਖੁਸਰੇ ਬਣ ਕੇ ਮੰਗ ਰਹੇ ਸੀ ਪੈਸੇ, ਪਹੁੰਚੇ ਅਸਲੀ ਮਹੰਤ—ਕੀਤੀ ਛਿੱਤਰ...

ਨਕਲੀ ਖੁਸਰੇ ਬਣ ਕੇ ਮੰਗ ਰਹੇ ਸੀ ਪੈਸੇ, ਪਹੁੰਚੇ ਅਸਲੀ ਮਹੰਤ—ਕੀਤੀ ਛਿੱਤਰ ਪਰੇਡ

0

ਜਗਰਾਉਂ 16 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ):

ਜਗਰਾਉਂ ਦੇ ਵਾਰਡ 12 ਵਿੱਚ ਖੁਦ ਨੂੰ ਖੁਸਰਿਆਂ ਵਜੋਂ ਪੇਸ਼ ਕਰਕੇ ਲੋਕਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਦਾ ਮਾਮਲਾ ਪੂਰੀ ਚਰਚਾ ਵਿਚ ਹੈ। ਔਰਤਾਂ ਦੇ ਕੱਪੜੇ ਤੇ ਮੇਕਅੱਪ ਕਰਕੇ  ਆਪਣੇ ਆਪ ਨੂੰ ਮਹੰਤਾਂ ਵਜੋਂ ਪੇਸ਼ ਕਰਕੇ ਵਧਾਈਆਂ ਦੇ ਨਾਮ ‘ਤੇ ਲੋਕਾਂ ਤੋਂ ਜ਼ਬਰਦਸਤੀ ਪੈਸੇ ਮੰਗ ਰਹੇ ਸਨ। ਸੂਚਨਾ ਮਿਲਣ ‘ਤੇ ਅਸਲੀ ਮਹੰਤ ਮੌਕੇ ‘ਤੇ ਪਹੁੰਚ ਗਏ।

ਜਾਣਕਾਰੀ ਦਿੰਦਿਆਂ ਉਥੋਂ ਦੇ ਅਸਲੀ ਮਹੰਤ, ਰਾਜੂ ਮਹੰਤ ਨੇ ਦੱਸਿਆ ਕਿ ਕੁਝ ਨੌਜਵਾਨ ਔਰਤਾਂ ਦੇ ਕੱਪੜੇ, ਚੂੜੀਆਂ ਅਤੇ ਮੇਕਅੱਪ ਪਾ ਕੇ ਆਪਣੇ ਆਪ ਨੂੰ ਮਹੰਤ ਕਹਿੰਦੇ ਹਨ। ਇਹ ਲੋਕ ਢਾਬਿਆਂ ਦੇ ਬਾਹਰ ਬੱਸਾਂ ਅਤੇ ਕਾਰ ਸਵਾਰਾਂ ਵਿੱਚ ਯਾਤਰੀਆਂ ਨੂੰ ਘੇਰ ਲੈਂਦੇ ਹਨ ਤੇ ਪੈਸੇ ਮੰਗਦੇ ਹਨ। ਅਤੇ ਮਹੰਤ ਭਾਈਚਾਰੇ ਦਾ ਨਾਂ ਬਦਨਾਮ ਕਰ ਰਹੇ ਹਨ।  ਮੌਕੇ ਤੇ ਪਹੁੰਚ ਕੇ ਅਸੀਂ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਪਤੇ ਬਾਰੇ ਪੁੱਛਿਆ ਤਾਂ ਉਹ ਕੁਝ ਵੀ ਸਪਸ਼ਟ ਨਾ ਦੱਸ ਸਕੇ ਤੇ ਭੱਜਣ ਲੱਗੇ ਪਰ ਅਸੀਂ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਕਾਬੂ ਕਰ ਲਿਆ। ਸਬਕ ਸਿਖਾਉਣ ਲਈ, ਮਹੰਤਾਂ ਨੇ ਪਹਿਲਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਦੇ ਵਾਲ ਕੱਟ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮਹੰਤ ਭਾਈਚਾਰਾ ਕਦੇ ਵੀ ਕਿਸੇ ਨੂੰ ਮਜਬੂਰ ਨਹੀਂ ਕਰਦਾ। ਉਹ ਸਿਰਫ਼ ਉਨ੍ਹਾਂ ਘਰਾਂ ਵਿੱਚ ਵਧਾਈਆਂ ਲੈਣ ਜਾਂਦੇ ਹਨ ਜਿੱਥੇ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ। ਰਾਜੂ ਮਹੰਤ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਵਾਰ ਉਹਨਾਂ ਨੇ ਪਤਾ ਲਗਾ ਕੇ ਢੌਂਗੀਆਂ ਨੂੰ ਕਾਬੂ ਕਰ ਲਿਆ ਹੈ ਤੇ ਪੁਲਿਸ ਹਵਾਲੇ ਕਰ ਦਿੱਤਾ ਹੈ।

Exit mobile version