Homeਸੰਸਾਰਯੂਕੇ ਵਿੱਚ ਸਿੱਖ ਔਰਤ ਨਾਲ ਬਦਸਲੂਕੀ, ਸਿੱਖ ਭਾਈਚਾਰਾ ਵੱਲੋਂ ਰੋਸ, ਇੱਕ ਗ੍ਰਿਫਤਾਰ

ਯੂਕੇ ਵਿੱਚ ਸਿੱਖ ਔਰਤ ਨਾਲ ਬਦਸਲੂਕੀ, ਸਿੱਖ ਭਾਈਚਾਰਾ ਵੱਲੋਂ ਰੋਸ, ਇੱਕ ਗ੍ਰਿਫਤਾਰ

ਯੂਕੇ,15 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ)

ਯੂਕੇ ਵਿਚ ਸਿੱਖ ਭਾਈਚਾਰੇ ਤੇ ਹੋ ਰਹੇ ਅੱਤਿਆਚਾਰ ਦੀ ਲੜੀ ਵਿਚ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ। ਸਿੱਖ ਔਰਤ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੂਤਰਾਂ ਅਨੁਸਾਰ ਬੀਤੇ ਦਿਨੀ ਵੈਸਟ ਮਿਡਲੈਂਡਜ਼ ਪੁਲਿਸ ਨੂੰ ਇੱਕ 20 ਸਾਲਾਂ ਦੀ ਔਰਤ ਨੇ ਹਮਲੇ ਦੀ ਰਿਪੋਰਟ ਦਰਜ ਕਰਵਾਈ ਸੀ। ਇਹ ਹਮਲਾ ਓਲਡਬਰੀ ਦੇ ਟੇਮ ਰੋਡ ਦੇ ਨੇੜੇ ਦੋ ਆਦਮੀਆਂ ਵੱਲੋਂ ਕੀਤਾ ਗਿਆ ਸੀ। ਸਥਾਨਕ ਪੁਲਿਸ ਇਸ ਹਮਲੇ ਨੂੰ ‘ਨਸਲੀ ਹਮਲੇ’ ਵਜੋਂ ਜਾਂਚ ਕਰ ਰਹੀ ਹੈ।

ਯੂਕੇ ਵਿੱਚ ਸਿੱਖ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵਿੱਚ ਕਾਫ਼ੀ ਰੋਸ ਹੈ ਅਤੇ ਪ੍ਰਦਰਸ਼ਨ ਵੀ ਕੀਤੇ ਗਏ ਸਨ। ਇਹ ਗ੍ਰਿਫ਼ਤਾਰੀ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਇਕੱਠੇ ਹੋਣ ਤੋਂ ਕੁਝ ਘੰਟਿਆਂ ਬਾਅਦ ਹੋਈ।

ਚੀਫ਼ ਸੁਪਰੀਡੈਂਟ ਕਿਮ ਮੈਡਿਲ ਨੇ ਕਿਹਾ ਕਿ “ਜਾਂਚ ਜਾਰੀ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਅੰਦਾਜ਼ੇ ਨਾ ਲਗਾਉਣ ਕਿਉਂਕਿ ਅਸੀਂ ਉਨ੍ਹਾਂ ਸਾਰਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਾਂ ਜੋ ਇਸ ਵਿੱਚ ਸ਼ਾਮਲ ਹੋ ਸਕਦੇ ਹਨ।” ਦੂਜੇ ਪਾਸੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਇਹ ਸਿਰਫ਼ ਉਨ੍ਹਾਂ ਦੇ ਭਾਈਚਾਰੇ ‘ਤੇ ਹਮਲਾ ਨਹੀਂ ਹੈ ਸਗੋਂ ਇੱਕ ਔਰਤ ਦੇ ਆਤਮ-ਸਨਮਾਨ ਦਾ ਵੀ ਘਾਣ ਹੈ।

ਹਮਲੇ ਤੋਂ ਬਾਅਦ ਪੀੜਤਾ ਨੇ ਵੀ ਇੱਕ ਜਨਤਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਭਾਈਚਾਰੇ ਵੱਲੋਂ ਮਿਲ ਰਹੇ “ਪਿਆਰ ਅਤੇ ਸਮਰਥਨ” ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments