Home ਹਰਿਆਣਾ ਵਿਸ਼ਵ ਚੈਂਪੀਅਨਸ਼ਿਪ ਮੁੱਕੇਬਾਜ਼ੀ ’ਚ ਹਰਿਆਣਾ ਦੀ ਛੋਰੀ ਮੀਨਾਕਸ਼ੀ ਨੇ ਜਿੱਤਿਆ ਸੋਨ ਤਗਮਾ

ਵਿਸ਼ਵ ਚੈਂਪੀਅਨਸ਼ਿਪ ਮੁੱਕੇਬਾਜ਼ੀ ’ਚ ਹਰਿਆਣਾ ਦੀ ਛੋਰੀ ਮੀਨਾਕਸ਼ੀ ਨੇ ਜਿੱਤਿਆ ਸੋਨ ਤਗਮਾ

0

ਰੋਹਤਕ,15 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) ਇੰਗਲੈਂਡ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਮੁੱਕੇਬਾਜ਼ੀ ਵਿੱਚ ਰੋਹਤਕ ਜ਼ਿਲ੍ਹੇ ਦੇ ਪਿੰਡ ਰੁੜਕੀ ਦੀ 23 ਸਾਲਾ ਮੀਨਾਕਸ਼ੀ ਹੁੱਡਾ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।

ਮੀਨਾਕਸ਼ੀ ਹੁੱਡਾ ਰੋਹਤਕ ਜ਼ਿਲ੍ਹੇ ਦੀ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ। ਮੀਨਾਕਸ਼ੀ ਹੁੱਡਾ ਦੇ ਪਿਤਾ ਕ੍ਰਿਸ਼ਨਾ ਸਮਾਜ ਦੇ ਡਰ ਕਾਰਨ ਆਪਣੀ ਧੀ ਨੂੰ ਖੇਡਣ ਤੋਂ ਰੋਕਦੇ ਸਨ, ਜਦੋਂ ਕਿ ਉਨ੍ਹਾਂ ਦੀ ਮਾਂ ਮੀਨਾਕਸ਼ੀ ਨੂੰ ਉਨ੍ਹਾਂ ਦੇ ਪਿਤਾ ਤੋਂ ਲੁਕ-ਛਿਪ ਕੇ ਖੇਡਣ ਲਈ ਭੇਜਦੇ ਸਨ ਅਤੇ ਘਰ ਵਿੱਚ ਬਹੁਤ ਲੜਾਈਆਂ ਹੁੰਦੀਆਂ ਸਨ, ਪਰ ਕ੍ਰਿਸ਼ਨਾ ਨੂੰ ਅੱਜ ਆਪਣੀ ਧੀ ‘ਤੇ ਮਾਣ ਹੈ। ਕਿ ਉਸਨੇ ਨਾ ਸਿਰਫ ਘਰਦਿਆਂ ਦਾ ਬਲਕਿ ਪੂਰੇ ਹਰਿਆਣੇ ਦਾ ਨਾਂ ਰੌਸ਼ਨ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਮੀਨਾਕਸ਼ੀ ਹੁੱਡਾ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਹਰਿਆਣੇ ਦੇ ਨਾਲ ਨਾਲ ਭਾਰਤ ਦਾ ਨਾਂ ਚਮਕਾਉਣ ਲਈ ਵਧਾਈ ਵੀ ਦਿੱਤੀ ਹੈ। ਉਨ੍ਹਾਂ ਦੀ ਸਫ਼ਲਤਾ ਅਤੇ ਦ੍ਰਿੜਤਾ ਭਾਰਤੀ ਐਥਲੀਟਾਂ ਲਈ ਬਹੁਤ ਪ੍ਰੇਰਨਾਦਾਇਕ ਹੈ। ਉਨ੍ਹਾਂ ਦੇ ਆਉਣ ਵਾਲੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਵਿੱਚ ਹੋਈ ਵਿਸ਼ਵ ਚੈਂਪੀਅਨਸ਼ਿਪ ਮੁੱਕੇਬਾਜ਼ੀ ਵਿੱਚ ਮੀਨਾਕਸ਼ੀ ਨੇ ਕਜ਼ਾਖਸਤਾਨ ਦੀ ਖਿਡਾਰਨ ਨਾਜ਼ਿਮ ਕੈਜ਼ੇਬੇ ਨੂੰ 4:1 ਨਾਲ ਹਰਾ ਹਰਾ ਕੇ 48 ਕਿਲੋ ਵੇਟ ਵਿਚ ਇਹ ਸੋਨ ਤਗਮਾ ਹਾਸਿਲ ਕੀਤਾ ਹੈ। ਮੀਨਾਕਸ਼ੀ ਹੁੱਡਾ ਇਸ ਪ੍ਰਾਪਤੀ ‘ਤੇ ਪੂਰੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।

Exit mobile version