Home ਹਰਿਆਣਾ ਮੌਸਮ ਨੇ ਇਕ ਵਾਰ ਫੇਰ ਬਦਲੀ ਕਰਵਟ ਹਰਿਆਣਾ ‘ਚ ‘ਯੈਲੋ ਅਲਰਟ’

ਮੌਸਮ ਨੇ ਇਕ ਵਾਰ ਫੇਰ ਬਦਲੀ ਕਰਵਟ ਹਰਿਆਣਾ ‘ਚ ‘ਯੈਲੋ ਅਲਰਟ’

0

ਚੰਡੀਗੜ੍ਹ, 13 ਸਤੰਬਰ 2025 (ਸ਼ਹੀਦ—ਏ—ਆਜ਼ਮ ਬਿਓਰੋ) : ਕੁਝ ਦਿਨ ਮੌਸਮ ਸਾਫ ਰਹਿਣ ਮਗਰੋਂ ਫਿਰ ਇਕ ਵਾਰ ਮੌਸਮ ਕਰਵਟ ਬਦਲ ਰਿਹਾ ਹੈ, ਮੌਸਮ ਵਿਭਾਗ ਦੁਆਰਾ ਸੂਚਿਤ ਕੀਤਾ ਜਾ ਰਿਹਾ ਹੈ ਕਿ ਮੌਸਮ ਵਿੱਚ ਫਿਰ ਖਰਾਬੀ ਆਉਣ ਕਾਰਨ ਹਰਿਆਣਾ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਸਬੰਧੀ ‘ਯੈਲੋ ਅਲਰਟ’ ਜਾਰੀ ਕੀਤਾ ਹੈ।

ਇਨ੍ਹਾਂ ਵਿੱਚ ਪੰਚਕੂਲਾ, ਯਮੁਨਾਨਗਰ, ਅੰਬਾਲਾ, ਕੁਰੂਕਸ਼ੇਤਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਗਰਜ-ਤੂਫ਼ਾਨ ਦੀ ਵੀ ਸੰਭਾਵਨਾ ਹੈ। ਕਰਨਾਲ, ਕੈਥਲ, ਪਾਣੀਪਤ ਅਤੇ ਸੋਨੀਪਤ ਵਿੱਚ ਹਲਕੇ ਤੋਂ ਦਰਮਿਆਨਾ, ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਰਾਜ ਦੇ 14 ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ।

ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਮੌਸਮ ਵਿਭਾਗ ਦੇ ਚੇਅਰਮੈਨ ਡਾ. ਮਦਨਲਾਲ ਖਿਚੜ ਦਾ ਕਹਿਣਾ ਹੈ ਕਿ 16 ਸਤੰਬਰ ਤੱਕ ਮਾਨਸੂਨ ਦੀ ਗਤੀਵਿਧੀ ਘੱਟ ਹੈ, ਪਰ ਇਸ ਤੋਂ ਬਾਅਦ ਦੁਬਾਰਾ ਗਤੀਵਿਧੀ ਵਧਣ ਦੀ ਸੰਭਾਵਨਾ ਹੈ। ਇਸ ਨਾਲ ਉੱਤਰੀ ਹਰਿਆਣਾ ਵਿੱਚ ਮੀਂਹ ਦੇ ਅੰਕੜੇ ਵਧਣਗੇ। ਹੁਣ ਤੱਕ, ਰਾਜ ਵਿੱਚ ਆਮ ਨਾਲੋਂ 43 ਪ੍ਰਤੀਸ਼ਤ ਵੱਧ ਮੀਂਹ ਪਿਆ ਹੈ। ਯਮੁਨਾਨਗਰ ਵਿੱਚ ਸਭ ਤੋਂ ਵੱਧ 1080 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਦੋਂ ਕਿ ਸਿਰਸਾ ਵਿੱਚ ਸਭ ਤੋਂ ਘੱਟ 346 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਕੁਰੂਕਸ਼ੇਤਰ ਵਿੱਚ ਆਮ ਨਾਲੋਂ 100 ਪ੍ਰਤੀਸ਼ਤ ਜ਼ਿਆਦਾ ਮੀਂਹ ਪਿਆ ਹੈ। ਫਤਿਹਾਬਾਦ ਵਿੱਚ 141 ਪ੍ਰਤੀਸ਼ਤ ਜ਼ਿਆਦਾ ਮੀਂਹ ਪਿਆ ਹੈ ਅਤੇ ਮਹਿੰਦਰਗੜ੍ਹ ਵਿੱਚ 119 ਪ੍ਰਤੀਸ਼ਤ ਜ਼ਿਆਦਾ ਮੀਂਹ ਪਿਆ ਹੈ।

ਕੱਲ, ਅੰਬਾਲਾ ਅਤੇ ਯਮੁਨਾਨਗਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ, ਪੰਚਕੂਲਾ, ਕੁਰੂਕਸ਼ੇਤਰ ਅਤੇ ਕਰਨਾਲ ਦੇ ਅੱਧੇ ਤੋਂ ਵੱਧ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਕੈਥਲ, ਪਾਣੀਪਤ ਅਤੇ ਸੋਨੀਪਤ ਵਿੱਚ ਬੂੰਦਾ-ਬਾਂਦੀ ਹੋ ਸਕਦੀ ਹੈ।

Exit mobile version