ਪਟਿਆਲਾ, 13 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) – ਪਟਿਆਲਾ ਦੀਆਂ ਖਰਾਬ ਸੜਕਾਂ ਨੂੰ ਜਲਦ ਠੀਕ ਕਰਨ ਸਬੰਧੀ ਲਈ ਅੱਜ ਨਗਰ ਨਿਗਮ ਵਿਖੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਬੁਲਾਈ ਗਈ। ਇਸ ਮੌਕੇ ਪੀਡਬਲਯੂਡੀ ਅਤੇ ਐਲ ਐਂਡ ਟੀ ਅਤੇ ਨਿਗਮ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਖਰਾਬ ਸੜਕਾਂ ਕਾਰਨ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੱਡਿਆਂ ਅਤੇ ਟੁੱਟੀਆਂ ਸੜਕਾਂ ਕਰਕੇ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤ ਦਿੱਤੀ ਕਿ ਸੜਕਾਂ ਦੇ ਕੰਮ ਨੂੰ ਬਿਨਾ ਦੇਰੀ ਤੇ ਉੱਚ ਮਿਆਰ ਨਾਲ ਪੂਰਾ ਕੀਤਾ ਜਾਵੇ।
ਕਮਿਸ਼ਨਰ ਨੇ ਵੀ ਕਿਹਾ ਕਿ ਕੰਮ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ। ਸੜਕਾਂ ਦੀ ਮੁਰੰਮਤ ਲਈ ਨਿਰਧਾਰਿਤ ਸਮਾਂ-ਸਾਰਣੀ ਬਣਾਕੇ ਉਸ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ। ਇਸ ਮੌਕੇ ਪੀਡਬਲਯੂਡੀ ਅਤੇ ਐਲ ਐਂਡ ਟੀ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਪਟਿਆਲਾ ਦੀਆਂ ਸੜਕਾਂ ਨੂੰ ਜਲਦ ਹੀ ਦਰੁਸਤ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਮਿਲੇਗੀ।
ਕੈਬਿਨਟ ਮੰਤਰੀ ਡਾ ਬਲਬੀਰ ਦੇ ਸਪੁੱਤਰ ਐਡਵੋਕੇਟ ਰਾਹੁਲ ਸੈਣੀ ਵੀ ਵਿਸ਼ੇਸ਼ ਤੌਰ ਤੇ ਰਹੇ ਮੌਜੂਦ
ਮੀਟਿੰਗ ਵਿੱਚ ਅਹਿਮ ਤੌਰ ਤੇ ਮੌਜੂਦ ਕੈਬਿਨਟ ਮੰਤਰੀ ਡਾ ਬਲਬੀਰ ਸਿੰਘ ਦੇ ਸਪੁੱਤਰ ਐਡਵੋਕੇਟ ਰਾਹੁਲ ਸੈਣੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਵਿਧਾਵਾਂ ਦੇਣਾ ਹੈ ਅਤੇ ਜਿੱਥੇ ਵੀ ਕੰਮ ਵਿੱਚ ਰੁਕਾਵਟ ਹੈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ।
ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਮੀਡੀਆ ਰਾਹੀ ਸੁਨੇਹਾ ਦਿੰਦਿਆਂ ਕਿਹਾ ਕਿ ਨਗਰ ਨਿਗਮ ਵਲੋਂ ਆਉਣ ਵਾਲੇ ਸਮੇਂ ਵਿੱਚ ਸੜਕਾਂ ਦੀ ਹਾਲਤ ਵਿੱਚ ਵਾਧੂ ਸੁਧਾਰ ਦਿਖਾਈ ਦੇਵੇਗਾ। ਮੀਟਿੰਗ ਦੌਰਾਨ ਕਰਨਲ ਜੇ ਵੀ ਸਿੰਘ, ਕੌਂਸਲਰ ਜਸਬੀਰ ਗਾਂਧੀ, ਕੌਂਸਲਰ ਭੂਪਿੰਦਰ ਸਿੰਘ, ਮੋਹਿਤ, ਐਸ ਕੇ, ਨਿਸ਼ਾਂਤ, ਮੁਕਤਾ ਗੁਪਤਾ, ਲੱਕੀ ਲਹਿਲ, ਰਜਿੰਦਰ ਮੋਹਨ ਸੈਕਟਰੀ, ਬਲਾਕ ਪ੍ਰਧਾਨ ਸ਼ੁਸ਼ੀਲ ਮਿੱਡਾ, ਅਮਨ ਬਾਂਸਲ ਬਲਾਕ ਪ੍ਰਧਾਨ, ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।







