ਪਟਿਆਲਾ, 13 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) – ਪੰਜਾਬ ਸਟੇਟ ਏਰੋਨਾਟਿਕਲ ਇੰਜੀਨੀਅਰਿੰਗ ਕਾਲਜ, ਸੰਗਰੂਰ ਰੋਡ, ਪਟਿਆਲਾ ਵਿਖੇ 17 ਸਤੰਬਰ ਨੂੰ ਨੌਜਵਾਨ ਕਾਲਜ ਡਾਇਰੈਕਟਰ ਡਾ ਬਲਰਾਜ ਸਿੰਘ ਅਤੇ ਪ੍ਰਿੰਸੀਪਲ ਅੰਜੂ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਪ੍ਰਤੀ ਉਤਸਾਹਿਤ ਕਰਨ ਲਈ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਮਹੱਤਵਪੂਰਨ ਸਮਾਜਿਕ ਯਤਨ ਖਾਸ ਤੌਰ ਤੇ ਕਾਲਜ ਦਾ ਐਨ ਐਸ ਐਸ ਯੂਨਿਟ, ਸਹਿਜ ਟਾਈਮਜ਼ ਅਤੇ ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਾਂਝਾ ਉਪਰਾਲਾ ਤਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ ਰਣਜੋਧ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਅਤੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੂਨਦਾਨ ਦੇ ਮਹੱਤਵ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬਲੱਡ ਡੋਨੇਸ਼ਨ ਇਕ ਅਜਿਹਾ ਪੁੰਨ ਕੰਮ ਹੈ ਜਿਸ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਹਾਦਸੇ, ਆਪਰੇਸ਼ਨ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਖੂਨ ਦੀ ਲੋੜ ਕਦੇ ਵੀ ਪੈ ਸਕਦੀ ਹੈ। ਐਸੇ ਸਮੇਂ ‘ਤੇ ਸਿਰਫ਼ ਦਾਨ ਕੀਤਾ ਹੋਇਆ ਖੂਨ ਹੀ ਉਨ੍ਹਾਂ ਲਈ ਨਵੀਂ ਜ਼ਿੰਦਗੀ ਬਣਦਾ ਹੈ।
ਕਾਲਜ ਪ੍ਰਬੰਧਕਾ ਨੇ ਕਿਹਾ ਕਿ ਬਲੱਡ ਡੋਨੇਸ਼ਨ ਨਾਲ ਡੋਨਰ ਦੀ ਆਪਣੀ ਸਿਹਤ ‘ਤੇ ਵੀ ਚੰਗੇ ਪ੍ਰਭਾਵ ਪੈਂਦੇ ਹਨ। ਇਸ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਅਤੇ ਮਨੁੱਖ ਖੁਦ ਨੂੰ ਹਲਕਾ ਅਤੇ ਤੰਦਰੁਸਤ ਮਹਿਸੂਸ ਕਰਦਾ ਹੈ। ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਹਿੱਸਾ ਪਾ ਕੇ ਇਸ ਯਤਨ ਨੂੰ ਕਾਮਯਾਬ ਬਣਾਇਆ ਜਾਵੇ। “ਤੁਹਾਡਾ ਦਿੱਤਾ ਇੱਕ ਯੂਨਿਟ ਖੂਨ ਕਿਸੇ ਦੀ ਜ਼ਿੰਦਗੀ ਦੀ ਕੜੀ ਬਣ ਸਕਦਾ ਹੈ। ਇਹ ਸਿਰਫ਼ ਦਾਨ ਨਹੀਂ, ਸੱਚੀ ਮਨੁੱਖਤਾ ਦੀ ਸੇਵਾ ਹੈ. ਉਨ੍ਹਾਂ ਕਿਹਾ ਕਿ ਕੈਂਪ ਵਿੱਚ ਖੂਨ ਦਾਨ ਕਰਨ ਵਾਲੇ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਵੀ ਮੁਫ਼ਤ ਹੋਵੇਗੀ।
ਇਸ ਮੌਕੇ ਟੀਮ ਮੈਂਬਰ ਵਿਮਲ ਸ਼ਰਮਾ, ਅਨੁਰਾਗ ਅਚਾਰਿਆ, ਪਰਮਜੀਤ ਸਿੰਘ, ਰਜਿੰਦਰ ਸਿੰਘ ਸੂਦਨ, ਗੁਰਦੀਪ ਸਿੰਘ, ਯੋਗੇਸ਼ ਪਾਠਕ, ਤੀਰਥ ਤੱਕਰ, ਅਭਿਨਵ ਜੋਸ਼ੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।







