Homeਪੰਜਾਬਬਿਮਾਰ ਹੋਣ ਦੇ ਬਾਵਜੂਦ ਭਗਵੰਤ ਮਾਨ ਦਾ ਪੂਰਾ ਧਿਆਨ ਪੰਜਾਬ ਵੱਲ —ਸਾਂਸਦ...

ਬਿਮਾਰ ਹੋਣ ਦੇ ਬਾਵਜੂਦ ਭਗਵੰਤ ਮਾਨ ਦਾ ਪੂਰਾ ਧਿਆਨ ਪੰਜਾਬ ਵੱਲ —ਸਾਂਸਦ ਰਾਜਕੁਮਾਰ ਚੱਬੇਵਾਲ

ਮੋਹਾਲੀ, 11 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) : ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ।  ਇਹ ਗੱਲ ਸਾਂਸਦ ਰਾਜਕੁਮਾਰ ਚੱਬੇਵਾਲ ਨੇ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੱਸੀ। ਉਨ੍ਹਾਂ ਨੇ ਕਿਹਾ ਕਿ ਉਹ ਛੇਤੀ ਹੀ ਡਿਸਚਾਰਜ ਹੋਣਗੇ।

ਰਾਜਕੁਮਾਰ ਚੱਬੇਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਪੰਜਾਬ ਦੀ ਜਨਤਾ ਵੱਲ ਹੀ ਹੈ। ਉਹ ਉਥੇ ਬੈਠੇ ਹੜ੍ਹ ਪੀੜਿ੍ਹਤਾਂ ਦੀ ਪੂਰੀ ਜਾਣਕਾਰੀ ਲੈ ਰਹੇ ਹਨ।

ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿੱਚ ਕਈ ਇਤਿਹਾਸਕ ਫੈਸਲੇ ਲਏ ਗਏ, ਜਿਸ ਵਿਚ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਨੂੰ 20,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ 1600 ਕਰੋੜ ਦੇ ਐਲਾਨ ਬਾਰੇ ਟਿੱਪਣੀ ਕੀਤੀ ਕਿ ਬਾਰੇ ਟਿੱਪਣੀ ਕੀਤੀ ਕਿ ਉਹਨਾਂ ਦਾ ਇਹ ਐਲਾਨ ਮਹਿਜ਼ ਇੱਕ ਹਾਸੋਹੀਣਾ ਸੁਪਨਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।

RELATED ARTICLES
- Advertisment -
Google search engine
Google search engine
Google search engine

Most Popular

Recent Comments