ਪਟਿਆਲਾ, 10 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੇਅਰ ਪਟਿਆਲਾ ਕੁੰਦਨ ਗੋਗੀਆ ਨੇ ਸ਼ਹਿਰ ਦੀਆ ਸਿਰਮੌਰ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਏ ਹੜਾਂ ਦੋਰਾਨ ਪੀੜਤਾਂ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜਣ ਲਈ ਪਾਇਆ ਯੋਗਦਾਨ ਬੇਹੱਦ ਸ਼ਲਾਘਾਯੋਗ ਹੈ ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੂਵਕ ਸੇਵਾਵਾਂ ਆਦਿ ਵਿਸ਼ੇਸ਼ ਤੌਰ ਤੇ ਮੋਹਰੀ ਹਨ ।
ਮੇਅਰ ਨੇ ਇਨ੍ਹਾਂ ਸੰਸਥਾਵਾਂ ਦੇ ਸਾਂਝੇ ਉੱਦਮ ਨਾਲ ਹੜ ਪੀੜਤਾਂ ਲਈ ਔਰਤਾਂ ਅਤੇ ਲੜਕੀਆਂ ਲਈ ਸੈਨਟਰੀ ਪੈਡ, ਪੀਣ ਵਾਲਾ ਪਾਣੀ, ਸੁੱਕਾ ਰਾਸ਼ਨ, ਦਵਾਈਆਂ ਆਦਿ ਰਵਾਨਾ ਕਰਨ ਮਗਰੋਂ ਕਿਹਾ ਕਿ ਇਸ ਉੱਦਮ ਵਿੱਚ ਉਪਕਾਰ ਸਿੰਘ ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਮੈਡਮ ਰਵੀਇੰਦਰ ਰਾਣਾ ਸਿੱਧੂ, ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਂਬਰ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਬੀਰਗੁਰਇੰਦਰ ਸਿੰਘ, ਨਵਰਤਨਬੀਰ ਸਿੰਘ, ਮੈਡਮ ਆਸਾ ਸ਼ਰਮਾ, ਕਿਰਨ ਸੰਧੂ, ਗੁਰਪ੍ਰੀਤ ਕੌਰ, ਆਰ ਕੇ ਸ਼ਰਮਾ, ਮੋਹਣ ਖੰਨਾ, ਬਲਜਿੰਦਰ ਠਾਕੁਰ, ਕਿਰਨਪਾਲ ਕੋਰ, ਬਲਜੀਤ ਕੌਰ ਸੈਟ ਪੀਟਰ ਸਕੂਲ, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਦੀਪ ਨਗਰ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਅੰਤ ਵਿੱਚ ਉਹਨਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਗੱਲ ਵੀ ਆਖੀ।







