9 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ) : ਜੰਮੂ-ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਅੱਤਵਾਦੀਆਂ ਵੱਲੋਂ ਹਾਲ ਹੀ ਵਿੱਚ ਮਾਸੂਮ ਲੋਕਾਂ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਤਣਾਅਪੂਰਨ ਹੋ ਗਏ ਹਨ। ਇਸ ਦੇ ਬਾਵਜੂਦ, ਭਾਰਤ ਸਰਕਾਰ ਦਾ ਇਹ ਮਾਨਵਤਾਵਾਦੀ ਕਦਮ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਹਮਦਰਦੀ ਦਾ ਸੰਦੇਸ਼ ਲਿਆਏਗਾ।
ਸੂਚਨਾ ਮਿਲਣ ਅਨੁਸਾਰ ਭਾਰਤ ਨੇ 67 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ। ਇਨ੍ਹਾਂ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਸੁਰੱਖਿਅਤ ਸਾਰਿਆਂ ਦੇ ਪਰਿਵਾਰਾਂ ਕੋਲ ਉਹਨਾ ਦੇ ਘਰਾਂ ਵਿਚ ਭੇਜਿਆ ਗਿਆ।
ਰਿਹਾਅ ਕੀਤੇ ਗਏ ਕੈਦੀਆਂ ਵਿੱਚ 53 ਮਛੇਰੇ ਅਤੇ 14 ਸਿਵਲ ਕੈਦੀ ਸ਼ਾਮਲ ਹਨ, ਜੋ ਸਾਲਾਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਸਨ। ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਕਿਹਾ ਕਿ ਰਿਹਾਅ ਕੀਤੇ ਗਏ ਕੈਦੀਆਂ ਵਿੱਚ ਗੁਜਰਾਤ ਦੇ 21, ਰਾਜਸਥਾਨ ਦੇ 1, ਪੋਰਬੰਦਰ ਦੇ 39, ਹੈਦਰਾਬਾਦ ਅਤੇ ਲੁਧਿਆਣਾ ਦੇ 1-1 ਅਤੇ ਅੰਮ੍ਰਿਤਸਰ ਦੇ 4 ਸ਼ਾਮਲ ਹਨ।
ਇਮੀਗ੍ਰੇਸ਼ਨ ਅਤੇ ਕਸਟਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਘਰ ਵਾਪਸੀ ਦੌਰਾਨ ਸਾਰੇ ਕੈਦੀਆਂ ਦੀਆਂ ਅੱਖਾਂ ਵਿੱਚ ਖੁਸ਼ੀ ਲਹਿਰ ਦੌੜ ਗਈ ਸੀ।
ਰਿਹਾਅ ਹੋਏ ਕਈ ਕੈਦੀਆਂ ਨੇ ਆਪਣੇ ਦੁੱਖ ਸਾਂਝੇ ਕੀਤੇ:
ਇੱਕ ਕੈਦੀ ਨੇ ਕਿਹਾ ਕਿ ਪਿਆਰ ਦੀ ਖਾਤਰ ਸਰਹੱਦ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆਇਆ ਸੀ ਜਦੋਂ ਉਸਨੂੰ ਫੜਿਆ ਗਿਆ ਤਾਂ ਉਸਨੂੰ ਚਾਰ ਸਾਲ ਦੀ ਸਜ਼ਾ ਭੁਗਤਣੀ ਪਈ। ਕਰਾਚੀ ਦੇ ਮੁਹੰਮਦ ਰਿਜ਼ਵਾਨ ਇੱਕ ਮਛੇਰੇ ਨੇ ਦੱਸਿਆ ਕਿ ਜਦੋਂ ਉਹ ਸਿਰਫ਼ 16 ਸਾਲ ਦਾ ਸੀ, ਤਾਂ ਉਹ ਮੱਛੀਆਂ ਫੜਦੇ ਸਮੇਂ ਗਲਤੀ ਨਾਲ ਭਾਰਤੀ ਸਮੁੰਦਰੀ ਸਰਹੱਦ ਵਿੱਚ ਦਾਖਲ ਹੋ ਗਿਆ। ਉਸ ਦੇ ਨਾਲ 15 ਹੋਰ ਸਾਥੀ ਸਨ, ਜਿਨ੍ਹਾਂ ਵਿੱਚੋਂ ਦੋ ਦੀ ਜੇਲ੍ਹ ਵਿੱਚ ਮੌਤ ਹੋ ਗਈ। ਅੱਜ ਉਹ ਆਪਣੇ ਪਿਤਾ ਨਾਲ ਰਿਹਾਅ ਹੋਣ ਤੋਂ ਬਾਅਦ ਵਾਪਸ ਆ ਰਿਹਾ ਹੈ। ਉਸਨੇ ਭਾਰਤ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕੀਤੀ – “ਮੇਰੇ ਸਾਥੀਆਂ ਨੂੰ ਵੀ ਘਰ ਵਾਪਸ ਜਾਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।” ਇੱਕ ਹੋਰ ਕੈਦੀ ਨੇ ਕਿਹਾ ਕਿ ਘਰੇਲੂ ਝਗੜੇ ਕਾਰਨ, ਉਹ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਅਤੇ ਸਰਹੱਦ ਪਾਰ ਕਰਕੇ ਭਾਰਤ ਚਲਾ ਗਿਆ। ਪੰਜ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਹ ਹੁਣ ਆਪਣੇ ਪਰਿਵਾਰ ਨੂੰ ਮਿਲਣ ਦੀ ਉਮੀਦ ਨਾਲ ਆਪਣੇ ਦੇਸ਼ ਵਾਪਸ ਆ ਰਿਹਾ ਹੈ।
