Homeਸੰਸਾਰਕੀ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਸੰਬਧਾਂ ਵਿੱਚ ਤਨਾਅ ਵਧੇਗਾ! 

ਕੀ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਸੰਬਧਾਂ ਵਿੱਚ ਤਨਾਅ ਵਧੇਗਾ! 

6 ਸਤੰਬਰ 2025 ਸ਼ਹੀਦ-ਏ-ਆਜ਼ਮ ਬਿਊਰੋ: ਲੰਘੇ ਕੁਝ ਮਹੀਨਿਆਂ ਤੋਂ ਭਾਰਤ ਅਤੇ ਅਮਰੀਕਾ ਦੇ ਕੁੜੱਤਣ ਭਰੇ ਰਿਸ਼ਤੇ ਚੱਲ ਰਹੇ ਸਨ ਪਰ ਡੌਨਲਡ ਟਰੰਪ ਅਤੇ ਨਰਿੰਦਰ ਮੋਦੀ ਦੇ ਤਾਜ਼ਾ ਬਿਆਨਾਂ ਤੋਂ ਬਾਅਦ ਨਵਾਂ ਮੋੜ ਆਉਂਦਾ ਦਿਸ ਰਿਹਾ ਹੈ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਲਈ ਇਨ੍ਹਾਂ ਬਿਆਨਾਂ ਦੇ ਕੀ ਮਾਇਨੇ ਹਨ ਅਤੇ ਇਸ ਤੋਂ ਪਹਿਲਾਂ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਭਾਰਤ ਬਾਰੇ ਦਿੱਤੇ ਬਿਆਨਾਂ ਬਾਰੇ ਮਾਹਰ ਕੀ ਰਹਿ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਰੂਸ ਅਤੇ ਭਾਰਤ ਨੂੰ ਚੀਨ ਹੱਥੋਂ ਗੁਆ ਦਿੱਤਾ ਹੈ। ਕੀ ਰੂਸ ਕਦੇ ਅਮਰੀਕਾ ਦੇ ਨਾਲ ਸੀ? ਫਿਰ ਟਰੰਪ ਨੂੰ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੇ ਰੂਸ ਨੂੰ ਗੁਆ ਦਿੱਤਾ ਹੈ? ਕੀ ਭਾਰਤ ਚੀਨ ਦੇ ਨਾਲ ਹੋ ਗਿਆ ਹੈ? ਸ਼ੁੱਕਰਵਾਰ ਨੂੰ ਹੀ, ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਚੀਨ ਨਾਲ ਸਰਹੱਦੀ ਵਿਵਾਦ ਸਭ ਤੋਂ ਵੱਡੀ ਚੁਣੌਤੀ ਹੈ।

ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕ ਟਰੰਪ ਦੀ ਕੂਟਨੀਤੀ ਅਤੇ ਭਾਰਤ ਪ੍ਰਤੀ ਉਨ੍ਹਾਂ ਦੀ ਸਮਝ ‘ਤੇ ਸਵਾਲ ਉਠਾ ਰਹੇ ਹਨ। ਅਮਰੀਕੀ ਪ੍ਰਸ਼ਾਸਨ ਵੱਲੋਂ ਭਾਰਤ ਬਾਰੇ ਕਈ ਅਪਮਾਨਜਨਕ ਗੱਲਾਂ ਕਹੀਆਂ ਜਾ ਰਹੀਆਂ ਹਨ।

ਨੇਪਾਲ ਅਤੇ ਵੀਅਤਨਾਮ ਵਿੱਚ ਭਾਰਤ ਦੇ ਰਾਜਦੂਤ ਰਹੇ ਰਣਜੀਤ ਰਾਏ ਕਹਿੰਦੇ ਹਨ ਕਿ ਕਿਸੇ ਦੇਸ਼ ਨਾਲ ਗਰਮਜੋਸ਼ੀ ਸਿਰਫ਼ ਸਰਕਾਰੀ ਪੱਧਰ ‘ਤੇ ਹੋਏ ਐਂਗੇਜਮੈਂਟ ਤੋਂ ਹੀ ਪਤਾ ਲੱਗਦੀ ਹੈ।

ਰਣਜੀਤ ਰਾਏ ਕਹਿੰਦੇ ਹਨ, “ਅਮਰੀਕਾ ਵਿੱਚ ‘ਹਾਉਡੀ ਮੋਦੀ’ ਹੋ ਰਿਹਾ ਸੀ ਅਤੇ ਗੁਜਰਾਤ ਵਿੱਚ ‘ਨਮਸਤੇ ਟਰੰਪ’ ਹੋ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਿੱਜੀ ਪੱਧਰ ‘ਤੇ ਰਾਸ਼ਟਰਪਤੀ ਟਰੰਪ ਨਾਲ ਬਹੁਤ ਚੰਗੇ ਸਬੰਧ ਹਨ।”

”ਜਦੋਂ ਭਾਰਤ ਸਰਕਾਰ ਨੂੰ ਟਰੰਪ ਨਾਲ ਬਹੁਤੀ ਸਮੱਸਿਆ ਨਹੀਂ ਸੀ, ਤਾਂ ਜਨਤਾ ਵੀ ਨਕਾਰਾਤਮਕ ਕਿਉਂ ਰਹੇਗੀ। ਜੇਕਰ ਅਸੀਂ ਟਰੰਪ ਦੇ ਇਸ ਕਾਰਜਕਾਲ ਦੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਅਜਿਹਾ ਲੱਗਦਾ ਹੈ ਕਿ ਭਾਰਤ ਦਾ ਮੁਲਾਂਕਣ ਪੂਰੀ ਤਰ੍ਹਾਂ ਗਲਤ ਸੀ ਪਰ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅਮਰੀਕਾ ਭਾਰਤ ਵਿਰੁੱਧ 50 ਫੀਸਦੀ ਟੈਰਿਫ ਲਗਾਵੇਗਾ।”

RELATED ARTICLES
- Advertisment -
Google search engine
Google search engine
Google search engine

Most Popular

Recent Comments