ਸਿਡਨੀ, 6 ਸਤੰਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਕੱਲ ਸ਼ਾਮੀ ਪ੍ਰੈਸ ਨੂੰ ਬਿਆਨ ਦਿੰਦਿਆਂ NRI World Organization (NRIWO) ਦੇ ਕਨਵੀਨਰ ਡਾ ਅਮਰਜੀਤ ਟਾਂਡਾ ਨੇ ਅਪੀਲ ਤੇ ਅਰਦਾਸ ਕਰਦਿਆਂ ਕਿਹਾ ਕਿ ਬਾਬੇ ਗੁਰੂ ਨਾਨਕ ਸਾਹਿਬ ਜੀ ਦੇ ਵਚਨਾਂ ਨੂੰ ਯਾਦ ਰੱਖੋ। ਉਨ੍ਹਾਂ ਦੀ ਦਿੱਤੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਪੰਜਾਬ ਦੀ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਸਾਥ ਦਈਏ। ਸਾਰੇ ਪਿਆਰੇ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਐਤਕੀਂ ਠੇਕਿਆਂ ਤੋਂ ਗੁਰੇਜ਼ ਕਰੋ।
ਡਾ ਅਮਰਜੀਤ ਟਾਂਡਾ ਨੇ ਕਿਹਾ ਕਿ ਇਸ ਵਾਰੀ ਹੜਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬਹੁਤ ਨੁਕਸਾਨੀਆਂ ਗਈਆਂ ਹਨ। ਪੰਜਾਬ ਦੇ ਕਿਸਾਨ ਹੁਣ ਵੱਡੀ ਤਕਲੀਫ਼ ਵਿਚ ਹਨ। ਤੁਹਾਡੀ ਸਮਝਦਾਰੀ ਤੇ ਸਹਿਯੋਗ ਨਾਲ ਹੀ ਉਹ ਆਪਣੇ ਘਰ-ਪਰਿਵਾਰ ਨੂੰ ਦੁਬਾਰਾ ਸੰਭਾਲ ਸਕਣਗੇ।
ਸਗੋਂ ਆਪਾਂ ਉਹਨਾਂ ਦੀ ਹੋਰ ਮਦਦ ਕਰੀਏ ਤੁਸੀਂ ਸਾਰੇ ਆਪਣੇ ਆਪ ਹੀ ਆਪਣੇ ਪਿੰਡਾਂ ਨੂੰ ਅਡੋਪਟ ਕਰ ਲਓ ਤੇ ਹੋਰ ਜਿਸ ਤਰ੍ਹਾਂ ਵੀ ਮਦਦ ਕਰਨੀ ਚਾਹੁੰਦੇ ਹੋ ਆਪ ਕਰੋ। ਡਾ ਟਾਂਡਾ ਨੇ ਕਿਹਾ ਕਿ ਆਪਾਂ ਉਹਨਾਂ ਦੇ ਦੁੱਖ ਪੁੱਛੀਏ, ਨਾਲ ਖੜੀਏ ਤੇ ਉਹਨਾਂ ਦੇ ਮਹਿੰਗੇ ਹੰਝੂ ਪੂੰਝੀਏ ਤਾਂ ਕਿ ਉਹ ਫਿਰ ਤੋਂ ਆਪਣੀਆਂ ਰੁੜ੍ਹ ਢਹਿ ਗਈਆਂ ਰੀਝਾਂ ਮੁੜ ਬਣਾ ਉਸਾਰ ਸਕਣ। ਅਸੀਂ ਪੰਜਾਬ ਦੇ ਪੀੜਿਤ ਲੋਕਾਂ ਕਿਰਸਾਨਾਂ ਦੇ ਨਾਲ ਖੜੇ ਹਾਂ ਅਤੇ ਉਹਨਾਂ ਲਈ ਦਿਨ ਰਾਤ ਹਰ ਪਲ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹਾਲਾਤ ਜਲਦੀ ਸੁਧਰਨ ਤੇ ਜੀਵਨ ਸੁਖਾਵਾਂ ਹੋਵੇ ਡਾ ਟਾਂਡਾ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਬੇਨਤੀ ਕੀਤੀ।







