ਫਿਰੋਜ਼ਪੁਰ, 5 ਸਤੰਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮਖੂ (Makhu) ਅਤੇ ਗਿੱਦੜਪਿੰਡੀ (Gidarpindi) ਰੇਲਵੇ ਸਟੇਸ਼ਨਾਂ ਵਿਚਕਾਰ ਪੁਲ ਸੰਖਿਆ 84 ਨੇੜੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ, ਜਿਸ ਕਾਰਨ ਰੇਲਵੇ ਨੇ 26 ਟਰੇਨਾਂ ਨੂੰ ਰੱਦ ਦਾ ਫੈਸਲਾ ਲਿਆ ਹੈ। ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਜਲੰਧਰ ਸਿਟੀ-ਫਿਰੋਜ਼ਪੁਰ (74939), ਫਿਰੋਜ਼ਪੁਰ-ਜਲੰਧਰ ਸਿਟੀ (74932) ਦੋ ਦਿਨਾਂ ਲਈ। ਜਲੰਧਰ-ਫਿਰੋਜ਼ਪੁਰ ਰੂਟ ਦੀਆਂ ਕਈ ਟਰੇਨਾਂ ਸ਼ਾਰਟ-ਟਰਮੀਨੇਟ/ਓਰੀਜਿਨੇਟ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 74931, 74934, 74933, 54644, 74935, 74936, 74938, 54643, 74937, 74940 ਸ਼ਾਮਲ ਹਨ, ਨੂੰ ਲੋਹੀਆਂ ਖਾਸ (LNK) ਅਤੇ ਮਾਖੂ (MXH) ਵਰਗੇ ਸਟੇਸ਼ਨਾਂ ‘ਤੇ ਹੀ ਰੋਕਿਆ ਜਾਂ ਉੱਥੋਂ ਹੀ ਚਲਾਇਆ ਜਾ ਰਿਹਾ ਹੈ।
13308 (ਫਿਰੋਜ਼ਪੁਰ-ਧਨਬਾਦ): ਇਹ ਟਰੇਨ ਹੁਣ ਫਿਰੋਜ਼ਪੁਰ-ਮੋਗਾ-ਲੁਧਿਆਣਾ ਦੇ ਰਸਤੇ ਚਲਾਈ ਜਾਵੇਗੀ।
13307 (ਧਨਬਾਦ-ਫਿਰੋਜ਼ਪੁਰ): ਇਸ ਨੂੰ ਲੁਧਿਆਣਾ-ਮੋਗਾ-ਫਿਰੋਜ਼ਪੁਰ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।
ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਸੈਕਸ਼ਨ: ਇਸ ਰੂਟ ‘ਤੇ ਵੀ ਪਾਣੀ ਭਰਨ ਕਾਰਨ ਕਈ ਟਰੇਨਾਂ (74651–74658) ਨੂੰ ਹਰਦੋ ਵਾਰਬਲਾਲ (HDWL) ਸਟੇਸ਼ਨ ‘ਤੇ ਹੀ ਰੋਕਿਆ।
ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ, ਹਿਮਾਂਸ਼ੂ ਸ਼ੇਖਰ ਉਪਾਧਿਆਏ, ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਰੇਲਵੇ ਦੀ ਹੈਲਪਲਾਈਨ ਨੰਬਰ 139 ‘ਤੇ ਕਾਲ ਕਰਕੇ ਜਾਂ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣੀ ਟਰੇਨ ਦੀ ਤਾਜ਼ਾ ਸਥਿਤੀ ਦੀ ਜਾਂਚ ਜ਼ਰੂਰ ਕਰ ਲੈਣ।







