ਪਠਾਨਕੋਟ, 3 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ): ਪਿਛਲੇ ਦਿਨ੍ਹਾਂ ਦੋਰਾਨ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਕਾਫੀ ਖੇਤਰਾਂ ਅੰਦਰ ਹੜ੍ਹ ਦੇ ਨਾਲ ਜਨਜੀਵਨ ਪ੍ਰਭਾਵਿੱਤ ਹੋਇਆ ਜਿਸ ਦੋਰਾਨ ਲੋਕਾਂ ਦੇ ਘਰ੍ਹਾਂ ਦਾ ਅਤੇ ਦੁਕਾਨਾਂ ਦੇ ਨਾਲ ਨਾਲ ਰਸਤਿਆਂ ਦੀ ਹਾਲਤ ਵੀ ਕਾਫੀ ਖਸਤਾ ਹੋ ਗਈ।, ਇਸ ਸਥਿਤੀ ਦੋਰਾਨ ਰਾਵੀ ਦੇ ਪਾਣੀ ਨੇ ਪਿੰਡ ਪੰਮਾ ਅਤੇ ਕੋਹਲੀਆਂ ਅੱਡੇ ਦੇ ਨਾਲ ਨਾਲ ਖੇਤੀ ਯੋਗ ਜਮੀਨ ਤੇ ਬਹਾਓ ਬਣਾ ਲਿਆ ਜੋ ਕਿ ਅੱਜ ਵੀ ਕੋਹਲੀਆਂ ਮੋੜ ਦੇ ਨਜਦੀਕ ਖਤਰਾ ਬਣਿਆ ਹੋਇਆ ਹੈ।
ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅਪਣੇ ਜਿਲ੍ਹਾ ਪਠਾਨਕੋਟ ਦੇ ਵਰਕਰਾਂ ਦੇ ਨਾਲ ਮਿਲ ਕੇ ਜਿੱਥੇ ਜਿੱਥੇ ਰਾਵੀ ਦਾ ਪਾਣੀ ਕਟਾਓ ਪੈਦਾ ਕਰ ਰਿਹਾ ਸੀ ਅਸਥਾਈ ਬੰਨ ਬਣਾਏ ਗਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਭੁਪਿੰਦਰ ਸਿੰਘ ਕਟਾਰੂਚੱਕ, ਖੁਸਬੀਰ ਕਾਟਲ, ਅਮਨਦੀਪ ਸੰਧੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਅਸਵਨੀ ਕੁਮਾਰ ਲਾਡੀ, ਲਵਲੀ ਮੰਜੀਰੀ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਵਿਜੈ ਕਟਾਰੂਚੱਕ, ਮੁਨੀਸ ਗੁਪਤਾ ਸਰਪੰਚ ਬਮਿਆਲ, ਤਰਸੇਮ ਯੂਥ ਆਗੂ ਭੋਆ, ਪ੍ਰੇਮ ਕੁਮਾਰ ਯੂਥ ਆਗੂ, ਤਰੂਣ ਤੰਗੋਸਾਹ, ਪੰਕਜ ਕਟਾਰੂਚੱਕ, ਬਲਜਿੰਦਰ ਸਿੰਘ ਬੰਟੀ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਸੁਰਿੰਦਰ ਸਾਹ ਬਲਾਕ ਪ੍ਰਧਾਨ, ਬਲਜਿੰਦਰ ਕੌਰ ਬਲਾਕ ਪ੍ਰਧਾਨ, ਸਰਪੰਚ ਆਸਾ ਬਾਨੋ ਰਜਨੀ, ਨੀਲਮ ਸਰਪੰਚ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਨੇਤਾ ਉਹ ਜੋ ਮੁਸਕਿਲ ਦੀ ਘੜ੍ਹੀ ਵਿੱਚ ਜਨਤਾ ਵਿੱਚ ਖੜਾ ਮਿਲੇ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਜੋ ਕਿ ਕੋਹਲੀਆਂ ਦੇ ਨਾਲ ਲਗਦੇ ਖੇਤਰ ਨੂੰ ਪੰਮੇ ਪਿੰਡ ਤੱਕ ਪ੍ਰਭਾਵਿੱਤ ਕਰ ਰਿਹਾ ਸੀ। ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅੱਜ ਭਾਰੀ ਸੰਖਿਆ ਵਿੱਚ ਇੱਥੇ ਇਕੱਠੇ ਹੋਏ ਅਤੇ ਜਿੱਥੇ ਵੀ ਪਾਣੀ ਦਾ ਕਟਾਓ ਹੋ ਰਿਹਾ ਸੀ ਉਨ੍ਹਾਂ ਸਥਾਨਾਂ ਤੇ ਅਸਥਾਈ ਬੰਨ ਲਗਾਏ ਗਏ। ਉਨ੍ਹਾਂ ਕਿਹਾ ਕਿ ਨੋਜਵਾਨਾਂ ਅੰਦਰ ਇੰਨ੍ਹਾਂ ਜੋਸ ਸੀ ਕਿ ਤੇਜ ਬਾਰਿਸ ਦੇ ਚਲਦਿਆਂ ਵੀ ਨੋਜਵਾਨਾਂ ਨੇ ਪੂਰੀ ਇਮਾਨਦਾਰੀ ਨਾਲ ਅਪਣੀ ਜਿਮ੍ਹੇਦਾਰੀ ਨਿਭਾਈ।







