Homeਪੰਜਾਬਕਰਪਸ਼ਨ ਮੁਕਤ ਬਣਾਉਣਾ ਹੈ ਪੰਜਾਬ ਤਹਿਤ ਮੇਅਰ ਨੇ ਆਪਣੇ ਅਧਿਕਾਰੀਆਂ ਖ਼ਿਲਾਫ਼ ਖੋਲਿਆ...

ਕਰਪਸ਼ਨ ਮੁਕਤ ਬਣਾਉਣਾ ਹੈ ਪੰਜਾਬ ਤਹਿਤ ਮੇਅਰ ਨੇ ਆਪਣੇ ਅਧਿਕਾਰੀਆਂ ਖ਼ਿਲਾਫ਼ ਖੋਲਿਆ ਮੋਰਚਾ

ਪਟਿਆਲਾ, 3 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਾਸ ਨਿਰਦੇਸ਼ ਮੁਤਾਬਿਕ ਕਰਪਸ਼ਨ ਮੁਕਤ ਪੰਜਾਬ ਬਣਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਹ ਪ੍ਰਗਟਾਵਾ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੇ ਨਿਗਮ ਵਿੱਚ ਹੋਏ ਕਰੋੜਾਂ ਦੇ ਹਿਸਾਬ ਦੀ ਜਵਾਬਦੇਹੀ ਨਾ ਦੇਣ ਕਾਰਨ ਆਪਣੇ ਹੀ ਅਧਿਕਾਰੀਆ ਖਿਲਾਫ ਵਿਜੀਲੈਂਸ ਦਫ਼ਤਰ ਸ਼ਿਕਾਇਤ ਦੇਣ ਮਗਰੋਂ ਕੀਤਾ। ਦੱਸ ਦੇਈਏ ਕਿ ਪਟਿਆਲਾ ਨਗਰ ਨਿਗਮ ਵਿੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਾਲਾਤ ਗੰਭੀਰ ਚੱਲ ਰਹੇ ਹਨ। ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕੁਝ ਚੰਗੇ ਅਧਿਕਾਰੀਆਂ ਕਰਕੇ ਨਗਰ ਨਿਗਮ ਤਰੱਕੀ ਦੀ ਰਾਹ ਤੇ ਹੈ, ਨਹੀ ਤਾਂ ਕੁਝ ਕਰਪਸ਼ਨ ਕਰਨ ਵਾਲੇ ਅਧਿਕਾਰੀਆ ਨੇ ਨਗਰ ਨਿਗਮ ਨੂੰ ਪਹੀਏ ਲਗਾ ਕੇ ਕਦੋਂ ਦਾ ਕਿਤੇ ਹੋਰ ਹੀ ਲੈ ਜਾਣਾ ਸੀ। ਮੇਅਰ ਕੁੰਦਨ ਗੋਗੀਆ ਨੇ ਸਪਸ਼ਟ ਕੀਤਾ ਹੈ ਕਿ ਹੁਣ ਨਿਗਮ ਦੇ ਅੰਦਰ ਲਾਪਰਵਾਹ ਤੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਉਹ ਖ਼ੁਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚੇ ਹਨ ਅਤੇ ਰਿਪੋਰਟ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਮੇਅਰ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਲੋਕਾਂ ਲਈ ਬਣਾਇਆ ਗਿਆ ਹੈ, ਨਾ ਕਿ ਕੁਝ ਅਧਿਕਾਰੀਆਂ ਦੇ ਨਿੱਜੀ ਹਿੱਤਾਂ ਲਈ। ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸਿਆਂ ਨਾਲ ਵਿਕਾਸ ਕਾਰਜ ਹੋਣੇ ਚਾਹੀਦੇ ਹਨ ਪਰ ਜੇਕਰ ਉਹੀ ਪੈਸਾ ਗਲਤ ਹੱਥਾਂ ਵਿੱਚ ਜਾ ਰਿਹਾ ਹੈ ਤਾਂ ਇਹ ਸ਼ਹਿਰ ਨਾਲ ਧੋਖਾ ਹੈ। ਮੇਅਰ ਗੋਗੀਆ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਤੋਂ ਹਿਚਕਿਚਾਉਣਗੇ ਨਹੀਂ। ਕਿਉਂਕਿ ਡੇਢ ਮਹੀਨਾ ਲਗਾਤਾਰ ਹੋਏ ਕੰਮਾਂ ਦੇ ਸਬੰਧਤ ਫਾਈਲਾਂ ਅਤੇ ਐਮ ਬੀ ਮੰਗਣ ਮਗਰੋਂ ਵੀ ਮੇਅਰ ਦਫਤਰ ਤੱਕ ਫਾਈਲਾਂ ਨਹੀਂ ਪਹੁੰਚਾਈਆਂ ਗਈਆਂ। ਜਦੋਂ ਕਿ ਕਾਨੂੰਨ ਅਨੁਸਾਰ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵਲੋਂ ਕਰਪਸ਼ਨ ਦੇ ਮਕਸਦ ਨਾਲ ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਨਿਗਮ ਦੇ ਬਿਲਡਿੰਗ ਬਰਾਂਚ, ਲੈਂਡ ਬਰਾਂਚ ਆਦਿ ਹੋਰ ਬਰਾਂਚਾ ਵਿੱਚ ਲਾਪਰਵਾਹੀ ਕਾਰਨ ਸ਼ਹਿਰ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਲਾਪਰਵਾਹੀ ਨਾਲ ਨਾ ਸਿਰਫ਼ ਨਿਗਮ ਦੇ ਆਮਦਨ ਘਟਦੀ ਹੈ, ਸਗੋਂ ਵਿਕਾਸ ਕਾਰਜ ਵੀ ਪ੍ਰਭਾਵਿਤ ਹੁੰਦੇ ਹਨ। ਮੇਅਰ ਨੇ ਕਿਹਾ ਕਿ 15 ਸਾਲਾਂ ਤੋਂ ਨਿਗਮ ਵਿੱਚ ਚੱਲ ਰਹੀਆਂ ਗੜਬੜਾਂ ਦਾ ਹਿਸਾਬ ਲਿਆ ਜਾਵੇਗਾ। ਇਸੇ ਲਈ ਉਹ ਵਿਜੀਲੈਂਸ ਕੋਲ ਪਹੁੰਚੇ ਹਨ ਤਾਂ ਜੋ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕੁਝ ਸਮੇਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਕੁਝ ਕਰਮਚਾਰੀ ਸ਼ਹਿਰ ਦੇ ਨਾਗਰਿਕਾਂ ਨੂੰ ਸਹੀ ਢੰਗ ਨਾਲ ਨਿਗਮ ਤੋਂ ਕੰਮ ਕਰਾਣ ਦੀ ਬਜਾਏ ਬਾਹਰੋਂ ਬਾਹਰ ਪੈਸੇ ਲੈ ਕੇ ਕੰਮ ਕਰਵਾਓਣ ਦੇ ਤਰੀਕੇ ਵੀ ਦੱਸ ਰਹੇ ਸਨ ਜੋ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ।

ਇਸਦੇ ਨਾਲ ਹੀ ਮੇਅਰ ਗੋਗੀਆ ਨੇ ਕੁਝ ਇਮਾਨਦਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇ ਅੱਜ ਨਿਗਮ ਤਰੱਕੀ ਦੀ ਰਾਹ ‘ਤੇ ਹੈ ਤਾਂ ਇਸਦਾ ਸਿਹਰਾ ਕੁਝ ਚੰਗੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਂਦਾ ਹੈ ਜੋ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਹੁਣ ਨਿਗਮ ਵਿੱਚ ਭ੍ਰਿਸ਼ਟਾਚਾਰ ਜਾਂ ਮਨਮਾਨੀ ਕਰਨ ਵਾਲਿਆਂ ਦੇ ਦਿਨ ਮੁਕਣ ਵਾਲੇ ਹਨ। ਲੋਕਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਅਖੀਰ ਵਿੱਚ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪਟਿਆਲਾ ਦਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ। “ਮੇਰਾ ਵਾਅਦਾ ਹੈ ਕਿ ਨਿਗਮ ਦੇ ਹਰ ਪੈਸੇ ਦਾ ਹਿਸਾਬ ਹੋਵੇਗਾ ਅਤੇ ਉਹ ਪੈਸਾ ਸਿਰਫ਼ ਸ਼ਹਿਰ ਦੇ ਵਿਕਾਸ ‘ਤੇ ਖਰਚ ਕੀਤਾ ਜਾਵੇਗਾ। ਇਸ ਮੌਕੇ ਐਮਸੀ ਮਨਦੀਪ ਸਿੰਘ ਵਿਰਦੀ, ਐਮਸੀ ਮੋਹਿਤ ਕੁਕਰੇਜਾ, ਐਮਸੀ ਗਿਆਨ ਚੰਦ, ਐਮਸੀ ਹਰੀ ਭਜਨ ਯਾਦਵ, ਬਲਾਕ ਪ੍ਰਧਾਨ ਸੁਸ਼ੀਲ ਮਿੱਡਾ, ਸਰਬਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments