Homeਪੰਜਾਬਕਿਸ਼ੋਰ ਕੁਮਾਰ ਸੰਗੀਤਮਈ ਸ਼ਾਮ ਵਿੱਚ ਗਾਇਕਾਂ ਨੇ ਸਮਾਂ ਬੰਨਿਆ

ਕਿਸ਼ੋਰ ਕੁਮਾਰ ਸੰਗੀਤਮਈ ਸ਼ਾਮ ਵਿੱਚ ਗਾਇਕਾਂ ਨੇ ਸਮਾਂ ਬੰਨਿਆ

ਚੰਡੀਗੜ੍ਹ (ਜਗਦੀਸ਼ ਕੁਮਾਰ / ਜਗਪ੍ਰੀਤ ਮਹਾਜਨ) – ਬੀਤੀ ਸ਼ਾਮ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ, ਕਿਸ਼ੋਰ ਕੁਮਾਰ ਫੈਨਜ਼ ਅਤੇ ਚੈਰੀਟੇਬਲ ਕਲੱਬ ਸਰਹਿੰਦ ਨੇ ਸਵਰਗੀ ਕਿਸ਼ੋਰ ਕੁਮਾਰ ਦੇ 96ਵੇਂ ਜਨਮ ਦਿਨ ‘ਤੇ 10ਵੀ ਸੰਗੀਤਕ ਸ਼ਾਮ ਪ੍ਰੋਗਰਾਮ “ਬਿਨ ਫੇਰੇ ਹਮ ਤੇਰੇ” ਆਯੋਜਿਤ ਕੀਤਾ।

Kishore kumar Night
                       ਸੰਗੀਤਮਈ ਸ਼ਾਮ ਵਿਚ ਕਿਸ਼ੋਰ ਕੁਮਾਰ ਦੇ ਗੀਤ ਪੇਸ਼ ਕਰਕੇ ਗਾਇਕ

ਵੱਖ-ਵੱਖ ਸ਼ਹਿਰਾਂ ਦੇ ਗਾਇਕਾਂ ਨੇ ਕਿਸ਼ੋਰ ਕੁਮਾਰ ਦੇ ਗੀਤ ਗਾ ਕੇ ਸ਼ਾਮ ਨੂੰ ਸੰਗੀਤਮਈ ਬਣਾਇਆ ਅਤੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਗਾਇਕ ਵਿਸ਼ਵਨਾਥ ਮੁਖਰਜੀ ਨੇ “ਪੱਗ ਘੁੰਗਰੂ ਬਾਂਧ ਮੀਰਾ ਨਾਚੀ ਥੀ”, “ਮੈਂ ਹੂੰ ਝੂਮ ਝੂਮ ਝੁਮਰੂ”, ਕਲੱਬ ਪ੍ਰਧਾਨ ਬਲਜੀਤ ਸਿੰਘ ਨੇ ਟਾਈਟਲ ਗੀਤ “ਬਿਨ ਫੇਰੇ ਹਮ ਤੇਰੇ”, “ਦੇਖਾ ਏਕ ਖਵਾਬ”, ਵਰਿੰਦਰ ਧੀਮਾਨ ਨੇ  ”ਤੇਰਾ ਮੇਰਾ ਮੇਰਾ ਤੇਰਾ”, ਮੈਡਮ ਅਰਵਿੰਦਰ ਕੌਰ, ਇੰਦਰਜੀਤ, ਰਾਜ ਕੁਮਾਰ ਨੇ “ਦੇਖਕੇ ਤੁਮਕੋ ਦਿਲ ਡੋਲਾ ਹੈ”, ਜਗਦੀਸ਼ ਅਰੋੜਾ ਨੇ “ਮੈਂ ਆਇਆ ਹੂੰ ਲੇਕਰ ਸਾਜ਼ ਹਾਥੋਂ ਮੇਂ”, ਅਮਿਤ ਸਹਿਗਲ ਅਤੇ ਕੀਰਤੀ ਨੇ “ਆਪ ਯਹਾਂ ਆਏ ਕਿਸ ਲੀਏ ”, ਜਗਦੀਪ ਟਾਂਡਾ ਅਤੇ ਰਾਧਿਕਾ ਗਰੋਵਰ ਨੇ “ਮੈਂ ਤੇਰੇ ਪਿਆਰ ਮੇਂ ਪਾਗਲ”, “ਜੀਵਨ ਕੇ ਹਰ ਮੋੜ ਪੇ”  ਆਦਿ ਗੀਤ ਗਾ ਕੇ ਆਏ ਹੋਏ ਸਰੋਤਿਆਂ ਦੀ ਖੂਬ ਵਾਹ ਵਾਹ ਬਟੋਰੀ |

Kishoe Kumar Night
                     ਸੰਗੀਤਮਈ ਸ਼ਾਮ ਵਿਚ ਕਿਸ਼ੋਰ ਕੁਮਾਰ ਦੇ ਗੀਤ ਪੇਸ਼ ਕਰਕੇ ਗਾਇਕ

ਇਸ ਤੋਂ ਇਲਾਵਾ ਪਰਮਿੰਦਰ ਸਿੰਘ, ਮਧੂ ਸੂਦਨ, ਦਲਜੀਤ ਠਾਕੁਰਲ,ਰਾਜੀਵ, ਰਾਜਬੀਰ, ਲਖਵੀਰ ਸਿੰਘ, ਸ਼ਿਖਾ ਟੰਡਨ, ਸੁਚੇਤਾ, ਸੁਤਾਪਾ, ਡਾ. ਮਾਵੀ, ਸੰਚਿਤਾ, ਦਿਵਯਾਂਸ਼ੀ, ਨੰਦ ਕਿਸ਼ੋਰ, ਕਲਪਨਾ ਗੁਪਤਾ, ਸ਼ੁਭਾਂਗੀ, ਰਾਜੇਸ਼ ਕਪਿਲ, ਪਰਵੀਨ ਮੋਂਗਾ, ਅਭਿਜੀਤ, ਬੱਬਲ ਅਰੋੜਾ, ਦੀਪਾਂਸ਼ੀ ਦੇਹਲ, ਅਭਿਜੀਤ ਸ਼ਰਮਾ, ਤਨਿਸ਼ਕਾ, ਪ੍ਰਿੰਸ ਆਦਿ ਨੇ ਵੀ ਇਸ ਸ਼ਾਮ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਹਿੰਦ ਤੋਂ ਸੁਨੀਲ ਵਰਮਾ (ਓ.ਪੀ. ਜਵੈਲਰਜ਼) ਨੇ ਸਾਰੇ ਗਾਇਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਇਸ ਸ਼ਾਮ ਲਈ ਸੰਗੀਤ ਦੇਣ ਵਾਲੇ ਸੰਤੋਸ਼ ਕਟਾਰੀਆ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਬਹੁਤ ਵਧੀਆ ਸੰਗੀਤ ਦੇਣ ਲਈ ਧੰਨਵਾਦ ਕੀਤਾ।

ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ  ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ । ਪ੍ਰੋਗਰਾਮ ਦਾ ਸੰਚਾਲਨ ਜਾਗ੍ਰਿਤੀ ਸੂਦ ਦੁਆਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਸਨੂੰ ਬਹੁਤ ਹੀ ਸੁੰਦਰ ਢੰਗ ਨਾਲ ਨਿਭਾਇਆ। ਇਸ ਪ੍ਰੋਗਰਾਮ ਵਿੱਚ ਕੁਰੂਕਸ਼ੇਤਰ ਤੋਂ ਵਿਸ਼ੇਸ਼ ਮਹਿਮਾਨ ਗੁਰਬਚਨ ਸਿੰਘ ਅਤੇ ਨਵਨੀਤ, ਲੁਧਿਆਣਾ ਤੋਂ ਵਿਕਰਮਜੀਤ ਅਤੇ ਇੰਦਰਮੋਹਨ, ਸਰਹਿੰਦ ਤੋਂ ਮਨਪ੍ਰੀਤ ਸ਼ਾਹੀ ਅਤੇ ਗਗਨਦੀਪ ਅਰੋੜਾ, ਪਟਿਆਲਾ ਤੋਂ ਜਗਪ੍ਰੀਤ ਮਹਾਜਨ, ਪਵਨ ਕਾਲੀਆ, ਅਸ਼ੋਕ ਅਰੋੜਾ, ਸੁਨੀਤਾ  ਕਾਲੀਆ ਆਦਿ ਨੇ ਸ਼ਿਰਕਤ  ਕੀਤੀ |

RELATED ARTICLES
- Advertisment -
Google search engine
Google search engine
Google search engine

Most Popular

Recent Comments