Home ਪਟਿਆਲਾ ਅਪਡੇਟ ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ ਸੀਟਾਂ ਰਾਖਵੀਆਂ, ਆਖਰੀ ਮਿਤੀ...

ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ ਸੀਟਾਂ ਰਾਖਵੀਆਂ, ਆਖਰੀ ਮਿਤੀ 31 ਅਗਸਤ

0

ਪਟਿਆਲਾ 29 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਮੱਦੇ ਨਜ਼ਰ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2025-26 ਦੌਰਾਨ ਕੇਂਦਰੀ ਪੂਲ ਤੋਂ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਦੀਆਂ ਨਿਰਧਾਰਤ ਸੀਟਾਂ ਸਾਰੇ ਰਾਜਾਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰੀਆਂ ਜਾਣੀਆਂ ਹਨ।
ਇਸ ਤਹਿਤ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚੇ ਜੋ ਐਮਬੀਬੀਐਸ ਲਈ ਲੋੜੀਂਦੀਆਂ ਯੋਗਤਾਵਾਂ ਰੱਖਦੇ ਹਨ ਉਹ ਅਪਲਾਈ ਕਰ ਸਕਦੇ ਹਨ। ਇਸ ਲਈ ਯੋਗ ਉਮੀਦਵਾਰ 31 ਅਗਸਤ ਤੱਕ ਆਪਣੀ ਅਰਜੀ ਸ੍ਰੀ ਰਾਜੀਵ ਕੁਮਾਰ, ਅਧੀਨ ਸਕੱਤਰ, ਭਾਰਤ ਸਰਕਾਰ (ਸੀ.ਟੀ-II), ਕਮਰਾ ਨੰਬਰ 81, ਸੀ.ਟੀ.ਸੀ.ਆਰ ਡਵੀਜ਼ਨ, ਨਾਰਥ ਬਲਾਕ, ਨਵੀਂ ਦਿੱਲੀ-110001 ਨੂੰ ਦੇ ਸਕਦੇ ਹਨ।

Exit mobile version