Homeਦੇਸ਼ਪੰਜਾਬ ਵਿਚ ਹੜ੍ਹਾਂ ਦਾ ਪੂਰਾ ਜ਼ੋਰ, ਮੁੱਖ ਮੰਤਰੀ ਮਾਨ ਨੇ ਆਪਣਾ ਹੈਲੀਕਾਪਟਰ...

ਪੰਜਾਬ ਵਿਚ ਹੜ੍ਹਾਂ ਦਾ ਪੂਰਾ ਜ਼ੋਰ, ਮੁੱਖ ਮੰਤਰੀ ਮਾਨ ਨੇ ਆਪਣਾ ਹੈਲੀਕਾਪਟਰ ਰਾਹਤ ਕਾਰਜ ਲਈ ਸੌਂਪਿਆ

28 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਚੜ੍ਹਦੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆ ਵਿੱਚ ਕਈ ਪਿੰਡਾਂ ਵਿੱਚ ਵਡਾ ਨੁਕਸਾਨ ਕੀਤਾ ਹੈ। ਕਈ ਥਾਵਾਂ ʼਤੇ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈ ਗਏ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਘੋਨੇਵਾਲ ਪੂਰਾ ਪਾਣੀ ਨਾਲ ਘਿਰਿਆ ਹੋਇਆ ਹੈ ਉੱਥੇ ਹੀ ਇਸ ਇਲਾਕੇ ਵਿੱਚ ਲੋਕ ਉੱਚੀਆਂ ਥਾਵਾਂ ਵੱਲ ਜਾ ਰਹੇ ਹਨ। ਹਾਲਾਤ ਦਾ ਜਾਇਜ਼ਾ ਲੈਣ ਲਈ ਸਾਬਕਾ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਲਾਕੇ ਦਾ ਦੌਰਾ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ, “ਮੈਂ ਦੇਖਿਆ ਹੈ ਕਈ ਥਾਵਾਂ ਲੋਕ ਫਸੇ ਹੋਏ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਲੋੜੀਂਦਾ ਰਾਸ਼ਨ-ਪਾਣੀ ਪਹੁੰਚਾਉਣ ਲਈ ਮੈਂ ਆਪਣਾ ਹੈਲੀਕਾਪਟਰ ਲੋਕਾਂ ਵਾਸਤੇ ਇੱਥੇ ਛੱਡ ਕੇ ਜਾ ਰਿਹਾ ਹਾਂ। ਮੈਂ ਡੀਸੀ ਨੂੰ ਵੀ ਕਹਿ ਦਿੱਤਾ ਹੈ ਕਿ ਲੋਕਾਂ ਤੱਕ ਉਸ ਰਾਹੀਂ ਹਰ ਲੋੜੀਂਦੀ ਚੀਜ਼ ਪਹੁੰਚਾਈ ਜਾਵੇ। ਇਹ ਹੈਲੀਕਾਪਟਰ ਲੋਕਾਂ ਦਾ ਹੈ ਮੈਂ ਖ਼ੁਦ ਗੱਡੀ ʼਤੇ ਵਾਪਸ ਚਲਾ ਜਾਵਾਂਗਾ।”

ਟਰੈਕਟਰ ਟਰਾਲੀ ਵਿੱਚ ਮਾਂ ਤੇ ਨਵਜੰਮੇ ਬੱਚੇ ਨੂੰ ਕੀਤਾ ਗਿਆ ਰੈਸਕਿਊ

ਪਠਾਨਕੋਟ ਦੇ ਕਸਬਾ ਸੁਜਾਨਪੁਰ ਵਿੱਚ ਹੜ੍ਹਾਂ ਦਾ ਪਾਣੀ ਵੜਨ ਨਾਲ ਹਾਲਾਤ ਨਾਜ਼ੁਕ ਬਣੇ ਹੋਏ ਹਨ। ਇੱਕ ਨਿੱਜੀ ਹਸਪਤਾਲ ਵਿੱਚ ਪਾਣੀ ਦਾਖਲ ਹੋਣ ਕਾਰਨ ਇੱਕ ਮਾਂ ਅਤੇ ਉਸ ਦਾ ਨਵਜੰਮਿਆ ਬੱਚਾ ਫ਼ਸ ਗਏ ਸਨ ਜਿਨ੍ਹਾਂ ਨੂੰ ਟਰੈਕਟਰ ਟਰਾਲੀ ਵਿੱਚ ਰੈਸਕਿਊ ਕੀਤਾ ਗਿਆ ਹੈ। ਮਾਂ ਤੇ ਬੱਚੇ ਨੂੰ ਐਂਬੂਲੈਂਸ ਰਾਹੀਂ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਐੱਨਡੀਆਰਐੱਫ਼ ਟੀਮਾਂ ਵੀ ਵਿਸ਼ੇਸ਼ ਤੌਰ ਤੇ ਤਾਇਨਾਤ ਹਨ ।

RELATED ARTICLES
- Advertisment -
Google search engine
Google search engine
Google search engine

Most Popular

Recent Comments