HomeUncategorizedਹੜ੍ਹਾਂ ਵਿੱਚ ਜੂਝ ਰਹੇ ਪੰਜਾਬ ਲਈ ਮਦਦ ਕਰਨ ਦਾ ਸੀ.ਐਮ. ਸੈਣੀ ਨੇ...

ਹੜ੍ਹਾਂ ਵਿੱਚ ਜੂਝ ਰਹੇ ਪੰਜਾਬ ਲਈ ਮਦਦ ਕਰਨ ਦਾ ਸੀ.ਐਮ. ਸੈਣੀ ਨੇ ਸੀ.ਐਮ ਮਾਨ ਨੂੰ ਕੀਤਾ ਵਾਅਦਾ

ਹਰਿਆਣਾ, 28 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ) : ਮੀਂਹ ਕਾਰਨ ਪੰਜਾਬ ‘ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਕਾਰਨ ਕਈ ਘਰ ਤਬਾਹ ਹੋ ਗਏ ਹਨ। ਮੌਸਮ ਵਿਭਾਗ ਵੱਲੋਂ ਅਜੇ ਹੋਰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦਰਮਿਆਨ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਹੜ੍ਹਾਂ ‘ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਦੁੱਖ ਜ਼ਾਹਰ ਕੀਤਾ ਹੈ ਅਤੇ ਫੌਰੀ ਮਦਦ ਲਈ ਹੱਥ ਵਧਾਇਆ ਹੈ।

ਸੀਐਮ ਨਾਇਬ ਨਾਇਬ ਸਿੰਘ ਸੈਣੀ ਨੇ ਚਿੱਠੀ ਵਿੱਚ ਲਿਖਿਆ ਹੈ, ”ਪੰਜਾਬ ‘ਚ ਹੜ੍ਹ ਦੀ ਸਥਿਤੀ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਸ ਕੁਦਰਤੀ ਆਫਤ ‘ਚ ਸਾਡੇ ਪੰਜਾਬ ਦੇ ਭਰਾ-ਭੈਣ ਭਾਰੀ ਦੁੱਖ ਝੱਲ ਰਹੇ ਹਨ।” ਉਨ੍ਹਾਂ ਅੱਗੇ ਲਿਖਿਆ, ”ਹਰਿਆਣਾ ਸਰਕਾਰ ਅਤੇ ਹਰਿਆਣਾ ਦੀ ਜਨਤਾ ਇਸ ਔਖੇ ਸਮੇਂ ਪੰਜਾਬ ਦੇ ਨਾਲ ਖੜੀ ਹੈ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ-ਰਾਹਤ ਸਮੱਗਰੀ ਜਾਂ ਹੋਰ ਸਾਧਨਾਂ ਦੀ ਜਰੂਰਤ ਹੈ ਤਾਂ ਦੱਸਿਆ ਜਾਵੇ।” ਉਨ੍ਹਾਂ ਸੀਐਮ ਮਾਨ ਨੂੰ ਕਿਹਾ ਕਿ ਮੈਂ ਤੁਹਾਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਾ ਹਾਂ।

RELATED ARTICLES
- Advertisment -
Google search engine
Google search engine
Google search engine

Most Popular

Recent Comments